Saturday, August 30
Shadow

ਹੋਲੀ ਹਾਰਟ ਸਕੂਲ ਵਿੱਚ ਨਵੇਂ ਸੈਸ਼ਨ ਦੀ ਚੰਗੀ ਸ਼ੁਰੂਆਤ ਲਈ ਪਾਠ ਕਰਵਾਇਆ ਗਿਆ

Share Please

ਮੋਗਾ(ਪ੍ਰਵੀਨ ਗੋਇਲ):- ਮੋਗਾ ਜ਼ਿਲੇ ਦੀ ਪ੍ਰਸਿੱਧ, ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ਼ੁਭਾਸ਼ ਪਲਤਾ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤੀ ਦਿਨਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤਾਂ ਜੋ ਬਾਬਾ ਜੀ ਦੀ ਮੇਹਰ ਸਕੂਲ ਤੇ ਬਣੀ ਰਹੇ ਅਤੇ ਇਹ ਤਰੱਕੀ ਦੇ ਰਾਹ ਤੇ ਜਾਵੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਹੀ ਮਰਿਆਦਾ ਸਾਹਿਬ ਸਕੂਲ ਵਿੱਚ ਲਿਆਇਆ ਗਿਆ। ਅੱਗੇ ਖੜਿਆ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਖੁਸ਼ੀ ਨਾਲ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਵਾਗਤ ਕੀਤਾ। ਇਸ ਦੌਰਾਨ ਆਉਣ ਵਾਲਿਆਂ ਸੰਗਤਾਂ ਦਾ ਪ੍ਰਿੰਸੀਪਲ ਜੀ ਵਲੋਂ ਅਤੇ ਹੋਰ ਸਕੂਲ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ। ਸਾਰਿਆਂ ਨੇ ਮਰਿਆਦਾ ਸਾਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਣਿਆ।

ਸਾਰਿਆਂ ਅਧਿਆਪਰਾਂ ਨੇ ਬੜੇ ਜੀ ਸੇਵਾ ਤਾਵ ਨਾਲ ਸਕੂਲ ਦੀ ਸਜਾਵਟ ਕੀਤੀ। ਇਨਾਂ ਹੀ ਨਹੀਂ ਸਗੋਂ ਉਨ੍ਹਾਂ ਵੱਲੋਂ ਦੇਗ ਪ੍ਰਸ਼ਾਦ ਅਤੇ ਚਾਹ ਬਣਾਉਣ ਦੀ ਸੇਵਾ ਵੀ ਕੀਤੀ ਗਈ। ਇਸ ਦੌਰਾਨ ਮਾਹੌਲ ਬਹੁਤ ਜੀ ਸ਼ਾਂਤੀ ਭਰਿਆ ਬਣਿਆ ਰਿਹਾ ਅਤੇ ਸਾਰੀਆਂ ਸੰਗਤਾਂ ਨੇ ਇਕ ਚਿਤ ਹੋ ਕੇ ਪਾਠ ਸੁਣਿਆ।

ਪਾਠ ਦੇ ਭੋਗ ਉਪਰੰਤ ਸੰਗਤਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਇਕ ਕਤਾਰ ਵਿੱਚ ਬੈਠ ਕੇ ਚਾਹ ਤੇ ਲੰਗਰ ਦਾ ਆਨੰਦ ਮਾਣਿਆ। ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਮਾਣ ਸਨਮਾਨ ਨਾਲ ਵਿਦਾ ਕੀਤਾ ਗਿਆ। ਬਾਅਦ ਵਿੱਚ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਵੱਲੋਂ ਆਉਣ ਵਾਲਿਆਂ ‘ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

144 Comments

Leave a Reply

Your email address will not be published. Required fields are marked *

Call Us