ਜਲੰਧਰ ਕੈਂਟ ‘ਚ ਧਾਰਮਿਕ ਫਲੈਕਸ ਬੋਰਡ ਪਾੜਨ ‘ਤੇ ਲੋਕਾਂ ਵਿੱਚ ਭਾਰੀ ਰੋਸ, CEO ਕੁੰਵਰ ਓਮਪਾਲ ਸਿੰਘ ਨਾਲ ਮੁਲਾਕਾਤ
ਜਲੰਧਰ ਕੈਂਟ (ਰਾਹੁਲ ਅਗਰਵਾਲ) :- ਜਲੰਧਰ ਕੈਂਟ ਵਿੱਚ ਦੁਸਹਿਰਾ ਗਰਾਉਂਡ ਦੇ ਆਸਪਾਸ ਲਗੇ ਧਾਰਮਿਕ ਫਲੈਕਸ ਬੋਰਡ ਪਾੜਨ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸਦੇ ਵਿਰੁੱਧ ਕੈਂਟ ਦੇ ਵੱਖ ਵੱਖ ਸੰਗਠਨਾਂ, ਸ਼੍ਰੀ ਰਾਮ ਲੀਲਾ ਕਮੇਟੀ, ਦੁਸ਼ਹਿਰਾ ਗਰਾਊਂਡ ਮਾਰਕੀਟ ਕਮੇਟੀ, ਕਰਨੇ ਵਾਲੇ ਸ਼ਾਮ, ਕਰਵਾਨੇ ਵਾਲੇ ਸ਼ਾਮ ਕਮੇਟੀ ਨੇ ਕੈਂਟੋਨਮੈਂਟ ਬੋਰਡ ਜਲੰਧਰ ਦੇ CEO ਕੁੰਵਰ ਓਮਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਾਜਰ ਸੰਗਠਨਾਂ ਦੇ ਮੈਬਰਾਂ ਨੇ ਕਿਹਾ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ, ਦੁਸਹਿਰਾ ਮਹਾਂਉਤਸਵ ਅਤੇ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਹੇ ਹਨ, ਜਿਸਦੇ ਮੱਦੇਨਜ਼ਰ ਕੈਂਟ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਵਲੋਂ ਵਧਾਈ ਦੇ ਫਲੈਕਸ ਬੋਰਡ ਲਗਾਏ ਜਾਂਦੇ ਹਨ, ਜਿਸਨੂੰ ਪਾੜ ਕੇ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਘਿਨੌਣੀ ਹਰਕਤ ਕੀਤੀ ਹੈ, ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋਕਿ ਨਾ ਕਾਬਲ-ਏ-ਬਰਦਾਸ਼ਤ ਹੈ। ਮੀਡੀਆ ਨਾਲ...
