Monday, January 19
Shadow

ਜਲੰਧਰ ਛਾਉਣੀ ਸ. ਚਰਨਜੀਤ ਸਿੰਘ ਜੀ ਚੱਡਾ ਗੁਰਦੁਆਰਾ ਮਾਈਆਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ I

Share Please

ਜਲੰਧਰ ਛਾਉਣੀ (ਰਾਹੁਲ ਅਗਰਵਾਲ) :- ਅੱਜ ਗੁਰਦੁਆਰਾ ਮਾਈਆਂ, ਜਲੰਧਰ ਛਾਉਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ.ਜਸਪਾਲ ਸਿੰਘ ਜੀ (ਪ੍ਰਧਾਨ) ਨੇ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਸੰਗਤਾਂ ਨੂੰ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਬੇਨਤੀ ਕੀਤੀ ਅਤੇ ਸਾਰੀਆਂ ਸੰਗਤਾਂ ਨੇ ਸ.ਚਰਨਜੀਤ ਸਿੰਘ ਚੱਡਾ ਜੀ ਦਾ ਨਾਮ ਪ੍ਰਧਾਨਗੀ ਲਈ ਤਜਵੀਜ਼ ਕੀਤਾ ਅਤੇ ਜੱਦ ਸੰਗਤ ਵਿਚ ਕਿਸੇ ਨੂੰ ਵੀ ਇਸ ਨਾਮ ਤੇ ਕੋਈ ਇਤਰਾਜ਼ ਨਹੀਂ ਹੋਇਆ ਤਾਂ ਸ. ਚਰਨਜੀਤ ਸਿੰਘ ਚੱਡਾ ਨੂੰ ਸੰਗਤਾਂ ਵਲੋਂ ਸਰਬਸੰਮਤੀ ਤੇ ਜੈਕਾਰਿਆਂ ਨਾਲ ਗੁਰਦੁਆਰਾ ਮਾਈਆਂ ਦੇ ਪ੍ਰਧਾਨ ਦੀ ਸੇਵਾ ਦਿੱਤੀ ਗਈ I

ਜ਼ਿਕਰਯੋਗ ਹੈ ਕਿ ਗੁਰਦੁਆਰਾ ਮਾਈਆਂ ਵਿਖੇ ਪਿਛਲੇ ਸਾਲਾਂ ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਕਾਰਜ ਹੋਇਆ ਜਿਸ ਵਿਚ ਸ. ਚਰਨਜੀਤ ਸਿੰਘ ਚੱਡਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਜਿਥੇ ਤਨ ਮਨ ਧਨ ਨਾਲ ਸੇਵਾ ਕੀਤੀ ਉਥੇ ਹੋਰ ਕਾਫੀ ਸੰਗਤਾਂ ਨੂੰ ਪ੍ਰੇਰ ਕੇ ਕਈ ਤਰਾਂ ਦੀਆਂ ਸੇਵਾਵਾਂ ਕਰਵਾਈਆਂ, ਇਸ ਤਰਾਂ ਸ. ਚੱਡਾ ਨੇ ਗੁਰਦੁਆਰਾ ਮਾਈਆਂ ਵਿਖੇ ਹੋਈ ਸੇਵਾ ਵਿਚ ਵੱਡਮੁਲਾਂ ਯੋਗਦਾਨ ਪਾਇਆ I ਸ.ਚਰਨਜੀਤ ਸਿੰਘ ਚੱਡਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲੰਧਰ ਛਾਉਣੀ ਦੇ ਵੀ ਪ੍ਰਧਾਨ ਹਨ ਤੇ ਹੁਣ ਜਲੰਧਰ ਛਾਉਣੀ ਦੇ ਦੋਨੋਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਗੁਰੂ ਮਹਾਰਾਜ ਨੇ ਸ. ਚੱਡਾ ਦੀ ਝੋਲੀ ਵਿਚ ਪਾਈ ਹੈ I

ਸਾਬਕਾ ਪ੍ਰਧਾਨ ਸ. ਜਸਪਾਲ ਸਿੰਘ ਜੀ ਨੇ 31ਦਸੰਬਰ 2025 ਤੱਕ ਦਾ ਗੁਰਦੁਆਰਾ ਮਾਈਆਂ ਦਾ ਹਿਸਾਬ ਵੀ ਸੰਗਤਾਂ ਨਾਲ ਸਾਂਝਾ ਕੀਤੀ ਜੋ ਕਿ ਗੁਰਦੁਆਰਾ ਸਾਹਿਬ ਦੇ ਬੋਰਡ ਤੇ ਵੀ ਲਗਾ ਦਿੱਤਾ ਗਿਆ I

ਸ. ਚਰਨਜੀਤ ਸਿੰਘ ਚੱਡਾ ਨੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇੰ ਵਿਚ ਗੁਰਦੁਆਰਾ ਸਾਹਿਬ ਦੀ ਚੜ੍ਹਦੀਕਲਾ ਲਈ ਹਰ ਸੰਭਾਵ ਯਤਨ ਕਰਨ ਦਾ ਭਰੋਸਾ ਦਵਾਇਆ I

Call Us