Wednesday, March 12
Shadow

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਦਾ ਫਨ ਆਈਲੈਡ ਟੂਰ ਰਿਹਾ ਸਫ਼ਰ

Share Please

ਮੋਗਾ/ਪਰਵੀਨ ਗੋਇਲ: ਮੋਗਾ ਜ਼ਿਲੇ ਦੀ ਮਸ਼ਹੂਰ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਤਲਵੰਡੀ ਭਾਈ ਵਿਖੇ ਸਥਿੱਤ ਫਨ ਆਈਲੈਡ ਲਿਜਾਇਆ ਗਿਆ| ਇਸ ਦੌਰਾਨ ਬੱਚੇ ਬਹੁਤ ਜਿਆਦਾ ਖੁਸ਼ ਸਨ| ਫਨ ਆਈਲੈਡ ਪਹੁੰਚਣ ਤੋਂ ਬਾਅਦ ਉੱਥੇ ਸਥਿਤ ਟੀਮ ਵੱਲੋਂ ਬੱਚਿਆਂ ਦਾ ਪੈਟੀਜ਼ ਅਤੇ ਫਰੂਟੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਥੋੜੀ ਦੇਰ ਅਰਾਮ ਤੋਂ ਬਾਅਦ ਬੱਚਿਆਂ ਵੱਲੋਂ ਉਥੇ ਸਥਿਤ ਕਯੀ ਸਾਰੀਆਂ ਰਾਡੀਜ਼ ਦਾ ਆਨੰਦ ਲਿਆ ਗਿਆ| ਉਨ੍ਹਾਂ ਨੇ ਭੂਤ ਬੰਗਲਾ ਵੀ ਦੇਖਿਆ ਜੋ ਕਿ ਉਨ੍ਹਾਂ ਲਈ ਇੱਕ ਵੱਖਰਾ ਹੀ ਤਜਰਬਾ ਰਿਹਾ|

ਬੱਚਿਆਂ ਵੱਲੋਂ ਦੁਪਹਿਰ ਦਾ ਖਾਣਾ ਉਥੇ ਹੀ ਖਾਧਾ ਗਿਆ ਜਿਸ ਵਿਚ ਦਾਲ ਮਖਣੀ, ਰੋਟੀ, ਚਾਵਲ, ਸਲਾਦ ਅਤੇ ਬੱਚਿਆਂ ਦੀ ਪਸੰਦੀਦਾ ਆਇਸਕ੍ਰੀਮ ਵੀ ਸ਼ਾਮਲ ਸੀ| ਬੱਚਿਆਂ ਵੱਲੋਂ ਵਾਟਰ ਪਾਰਕ ਦਾ ਖੂਬ ਅਨੰਦ ਲਿਆ ਗਿਆ| ਉਨ੍ਹਾਂ ਨੇ ਸਵੀਮਿੰਗ ਪੂਲ ਵਿਚ ਖੂਬ ਮਸਤੀ ਕੀਤੀ ਅਤੇ ਡਾਂਸ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ| ਵਾਟਰ ਪਾਰਕ ਵਿੱਚ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਬੱਚਿਆਂ ਵੱਲੋਂ ਕੱਪੜੇ ਬਦਲ ਕੇ ਥੋੜੀ ਦੇਰ ਅਰਾਮ ਕੀਤਾ ਗਿਆ|

ਫਿਰ ਉਥੋਂ ਦੀ ਟੀਮ ਵੱਲੋਂ ਬੱਚਿਆਂ ਨੂੰ ਸਨੈਕਸ ਦਿੱਤੇ ਗਏ ਜਿਸ ਵਿੱਚ ਨਿਊਡਲ, ਮਨਚੂਰੀਅਨ ਅਤੇ ਕੋਲਡਰਿੰਕ ਵੀ ਸ਼ਾਮਲ ਸਨ| ਸੱਚਮੁੱਚ ਇਹ ਟ੍ਰਿਪ ਬੱਚਿਆਂ ਲਈ ਬਹੁਤ ਵਧੀਆ ਰਿਹਾ| ਉਹਨਾਂ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਸਾਫ ਨਜ਼ਰ ਆ ਰਹੀ ਸੀ| ਪ੍ਰਿੰਸੀਪਲ ਮੈਡਮ ਸ਼ਿਵਾਨੀ ਅਰੋੜਾ ਜੀ ਵੱਲੋਂ ਹਮੇਸ਼ਾ ਤੋਂ ਹੀ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਦਾ ਵੀ ਧਿਆਨ ਰੱਖਿਆ ਜਾਂਦਾ ਹੈ|

301 Comments

Leave a Reply

Your email address will not be published. Required fields are marked *

Call Us