Friday, March 14
Shadow

ਕੈਂਟ ਇਲਾਕੇ ‘ਚੋਂ ਪੂਰੀ ਤਰਾਂ ਕੀਤਾ ਜਾਵੇਗਾ ਨਸ਼ੇ ਦਾ ਖਾਤਮਾ – ACP ਸੁਖਨਿੰਦਰ ਸਿੰਘ ਕੈਰੋਂ

Share Please

ਜਲੰਧਰ ਕੈਂਟ(ਰਾਹੁਲ ਅਗਰਵਾਲ) :-ਜਲੰਧਰ ਕੈਂਟ ਇਲਾਕੇ ‘ਚੋਂ ਨਸ਼ੇ ਦਾ ਖਾਤਮਾ ਪੂਰੀ ਤਰਾਂ ਕੀਤਾ ਜਾਵੇਗਾ, ਜਿਸ ਲਈ ਆਮ ਲੋਕਾਂ ਦਾ ਵੀ ਸਹਿਯੋਗ ਮਿਲਣਾ ਬਹੁਤ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ACP ਕੈਂਟ ਸੁਖਨਿੰਦਰ ਸਿੰਘ ਕੈਰੋਂ

ਨੇ ਦੱਸਿਆ ਕਿ DGP ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ CP ਜਲੰਧਰ ਸ਼੍ਰੀ ਸਵਪਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਜਲੰਧਰ ਅਤੇ ਜਲੰਧਰ ਕੈਂਟ ਵਿੱਚ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਨਿਰੰਤਰ ਲਗਾਤਾਰ ਜਾਰੀ ਰਹੇਗੀ।

ACP ਸੁਖਨਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਆਮ ਲੋਕ ਵੀ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਹਰ ਇਲਾਕੇ ਵਿੱਚੋਂ ਨਸ਼ੇ ਦਾ ਪੂਰੀ ਤਰਾਂ ਖਾਤਮਾ ਕਰਕੇ ਨਸ਼ਾ ਤਸਕਰਾਂ ਦੇ ਮਾੜੇ ਮਨਸੂਬਿਆਂ ਨੂੰ ਠੱਲ ਪਾਈ ਜਾ ਸਕੇ ਨਹੀਂ ਤਾਂ ਨਸ਼ੇ ਦਾ ਇਹ ਛੇਵਾਂ ਦਰਿਆ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦੇਵੇਗਾ।

Call Us