Thursday, February 6
Shadow

ਨਜਾਇਜ਼ ਹਥਿਆਰਾਂ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

Share Please

ਜਲੰਧਰ/ਰਾਹੁਲ ਅਗਰਵਾਲ: ਸ੍ਰੀ ਕੁਲਦੀਪ ਸਿੰਘ ਚਾਹਲ IPS ਮਾਨਯੋਗ ਕਮਿਸ਼ਨਰ ਪੁਲੀਸ ਜਲੰਧਰ ਜੀ ਵੱਲੋਂ ਜਲੰਧਰ ਕਮਿਸ਼ਨਰੇਟ ਵਿੱਚ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਦਿਤਿਆ IPS ਵਧੀਕ ਡਿਪਟੀ ਕਮਿਸ਼ਨਰ ਸਿਟੀ-2 ਜਲੰਧਰ ਜੀ ਦੀ ਹਦਾਇਤ ਅਨੁਸਾਰ ਸ੍ਰੀ ਗੁਰਮੀਤ ਸਿੰਘ PPS, ACP ਮਾਡਲ ਟਾਊਨ ਜਲੰਧਰ ਅਤੇ SI ਪਰਮਿੰਦਰ ਸਿੰਘ ਮੁਖ ਅਫਸਰ ਥਾਣਾ ਡਵੀਜ਼ਨ ਨੰਬਰ 7 ਜਲੰਧਰ ਦੀ ਨਿਗਰਾਨੀ ਤੇ ਦਿਸ਼ਾ ਨਿਰਦੇਸ਼ਾਂ ਹੇਠ ASI ਸੋਹਣ ਲਾਲ ਨੇ ਸਮੇਤ ਪੁਲਿਸ ਪਾਰਟੀ ਚੀਮਾ ਚੌਕ ਨਾਕਾਬੰਦੀ ਕੀਤੀ ਹੋਈ ਸੀ ਕਿ ਉਸ ਪਾਸ ਮੁਖਬਰੀ ਹੋਈ ਕਿ ਦਿਵਿਅਮ ਬੱਬਰ ਉਰਫ ਗੰਜਾ ਪੁੱਤਰ ਸਤਿੰਦਰ ਕੁਮਾਰ ਵਾਸੀ ਮਕਾਨ ਨੰਬਰ 108 ਨੇੜੇ ਰਾਮ ਲੀਲਾ ਪਾਰਕ ਸੋਢਲ ਨਗਰ ਜਲੰਧਰ ਜਿਸ ਪਾਸ ਨਜਾਇਜ ਹਥਿਆਰ ਹਨ ਅਤੇ ਇਹ ਗੱਡੀ ਨੰਬਰੀ HR10 U-3575 ਮਾਰਕਾ Volkswagen Lo ਰੰਗ ਜਿਲ੍ਹਾ ਵਿੱਚ ਕਿਸੇ ਵਾਰ ਦੀ ਵਿਰਾਕ ਵਿੱਚ ਸ਼ਹਿਰ ਵਿਚ ਘੁੰਮ ਰਿਹਾ ਹੈ ਜੇਕਰ ਹੁਣੇ ਹੀ ਚੁੱਕੀ ਢਾਬ ਚੈਕ ਸਾਈਡ ਸਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਨਜਾਇਜ ਹਥਿਆਰਾਂ ਸਮੇਤ ਕਾਬੂ ਆ ਸਕਦਾ ਹੈ ਜਿਸਤੇ ASI ਸੋਹਣ ਲਾਲ ਨੇ ਮੁਕੱਦਮਾ ਨੰਬਰ 77 ਮਿਤੀ 04.06.2023 ਜ਼ੁਰਮ 25-54-59 ਥਾਣਾ ਡਵੀਜ਼ਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਅਤੇ ਦੋਸੀ ਦਿਵਿਅਮ ਉਰਫ ਗੰਜਾ ਉਕਤ ਨੂੰ ਨਜਾਇਜ ਹਥਿਆਰ ਇੱਕ ਦੇਸੀ ਰਿਵਾਲਵਰ ਅਤੇ ਇੱਕ ਪਿਸਟਲ ਸ਼ੇਪ ਲਾਈਟਰ ਸਮੇਤ ਗ੍ਰਿਫਤਾਰ ਕੀਤਾ। ਦੋਸੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਮੁਕਦਮਾ ਵਿਚ ਪੁਛ-ਗਿਛ ਕੀਤੀ ਜਾਵੇਗੀ ।

2 Comments

Leave a Reply

Your email address will not be published. Required fields are marked *

Call Us