Thursday, February 6
Shadow

15 ਅਗੱਸਤ 77 ਵੇ ਅਜ਼ਾਦੀ ਦੇ ਦਿਹਾੜੇ ਮੌਕੇ NGO ਆਖਰੀ ਉਮੀਦ ਸਨਮਾਨਿਤ

Share Please

ਜਲੰਧਰ (ਰਾਹੁਲ ਅਗਰਵਾਲ): 15 ਅਗੱਸਤ 2023 ਨੂੰ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਨੂੰ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਧੀਨ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਾਨਯੋਗ ਸ ਜੈ ਕ੍ਰਿਸ਼ਨ ਸਿੰਘ ਰੋੜੀ { ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ } ਵਿਸ਼ੇਸ਼ ਸਾਰੰਗਲ ਆਈ ਏ ਐੱਸ { ਡਿਪਟੀ ਕਮਿਸ਼ਨਰ ਜਲੰਧਰ } ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਹਾਜ਼ਰੀ ਭਰੀ ਗਈ।

ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ, ਮਾਰਚ ਪਾਸਟ, ਪੀ ਟੀ ਸ਼ੋਅ, ਰਾਸ਼ਟਰੀ ਗਾਨ ਕੀਤਾ ਗਿਆ। ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ।


ਪ੍ਰਧਾਨ ਜਤਿੰਦਰਪਾਲ ਸਿੰਘ ਨੇ ਸਮੁੱਚੀ ਟੀਮ ਸਮੇਤ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜੋ ਹਰੇਕ ਮੌਕੇ ਤੇ NGO ਨੂੰ ਮਾਣ ਬਖਸ਼ਣ ਦਾ ਉਪਰਾਲਾ ਕਰਦੇ ਹਨ। NGO ਵੱਲੋਂ ਇਸ ਮੌਕੇ ਜਤਿੰਦਰਪਾਲ ਸਿੰਘ , ਯਾਦਵਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਰਾਹੁਲ ਭਗਤ ਉਪਸਥਿਤ ਹੋਏ।

Call Us