Thursday, October 8
Shadow

ਜਲੰਧਰ ਕੈਂਟ ‘ਚ ਧਾਰਮਿਕ ਫਲੈਕਸ ਬੋਰਡ ਪਾੜਨ ‘ਤੇ ਲੋਕਾਂ ਵਿੱਚ ਭਾਰੀ ਰੋਸ, CEO ਕੁੰਵਰ ਓਮਪਾਲ ਸਿੰਘ ਨਾਲ ਮੁਲਾਕਾਤ

Share Please

ਜਲੰਧਰ ਕੈਂਟ (ਰਾਹੁਲ ਅਗਰਵਾਲ) :-  ਜਲੰਧਰ ਕੈਂਟ ਵਿੱਚ ਦੁਸਹਿਰਾ ਗਰਾਉਂਡ ਦੇ ਆਸਪਾਸ ਲਗੇ ਧਾਰਮਿਕ ਫਲੈਕਸ ਬੋਰਡ ਪਾੜਨ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸਦੇ ਵਿਰੁੱਧ ਕੈਂਟ ਦੇ ਵੱਖ ਵੱਖ ਸੰਗਠਨਾਂ, ਸ਼੍ਰੀ ਰਾਮ ਲੀਲਾ ਕਮੇਟੀ, ਦੁਸ਼ਹਿਰਾ ਗਰਾਊਂਡ ਮਾਰਕੀਟ ਕਮੇਟੀ, ਕਰਨੇ ਵਾਲੇ ਸ਼ਾਮ, ਕਰਵਾਨੇ ਵਾਲੇ ਸ਼ਾਮ ਕਮੇਟੀ ਨੇ ਕੈਂਟੋਨਮੈਂਟ ਬੋਰਡ ਜਲੰਧਰ ਦੇ CEO ਕੁੰਵਰ ਓਮਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਾਜਰ ਸੰਗਠਨਾਂ ਦੇ ਮੈਬਰਾਂ ਨੇ ਕਿਹਾ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ, ਦੁਸਹਿਰਾ ਮਹਾਂਉਤਸਵ ਅਤੇ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਹੇ ਹਨ, ਜਿਸਦੇ ਮੱਦੇਨਜ਼ਰ ਕੈਂਟ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਵਲੋਂ ਵਧਾਈ ਦੇ ਫਲੈਕਸ ਬੋਰਡ ਲਗਾਏ ਜਾਂਦੇ ਹਨ, ਜਿਸਨੂੰ ਪਾੜ ਕੇ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸਨੇ ਵੀ ਇਹ ਘਿਨੌਣੀ ਹਰਕਤ ਕੀਤੀ ਹੈ, ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋਕਿ ਨਾ ਕਾਬਲ-ਏ-ਬਰਦਾਸ਼ਤ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੰਗਠਨਾਂ ਦੇ ਮੈਬਰਾਂ ਨੇ ਕਿਹਾ ਕਿ ਇਹ ਤਾਂ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੀ ਗੱਲ ਹੈ ਕਿ ਅਸੀ ਆਜ਼ਾਦ ਭਾਰਤ ਦੇ ਵਾਸੀ ਹੋ ਕੇ ਵੀ ਆਪਣੇ ਦਿਨ ਤਿਉਹਾਰਾਂ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦੇਣ ਲਈ ਫਲੈਕਸ ਬੋਰਡ ਵੀ ਨਹੀਂ ਲਗਾ ਸਕਦੇ, ਜਿਨ੍ਹਾਂ ਨੂੰ ਦਿਨ ਤਿਉਹਾਰ ਲੰਘਣ ਤੋਂ ਬਾਅਦ ਉਤਾਰ ਦਿੱਤਾ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਇਸੇ ਤਰਾਂ ਹੀ ਚਲਦਾ ਰਿਹਾ ਤਾਂ ਅਸੀ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਅਤੇ ਰੋਸ ਮੁਜਹਿਰੇ ਕਰਨ ਲਈ ਮਜਬੂਰ ਹੋਵਾਂਗੇ।

ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਕੁਮਾਰ ਬਾਂਸਲ (ਪਪਨ), ਕਨਿਸ਼ਕ ਅਗਰਵਾਲ (ਕੰਨੂ), ਓਮ ਪ੍ਰਕਾਸ਼ ਓਮਾ, ਕੈਂਟੋਨਮੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ, ਬ੍ਰਿਜ ਗੁਪਤਾ, ਵਾਲਮੀਕੀ ਸਮਾਜ ਦੇ ਚੌਧਰੀ ਤਰਸੇਮ ਲਾਲ ਨਾਹਰ, ਦੁਸ਼ਹਿਰਾ ਗਰਾਊਂਡ ਮਾਰਕੀਟ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਨਾਹਰ ਅਤੇ ਚੇਅਰਮੈਨ ਲੱਕੀ ਹੰਸ, ਕਰਨੇ ਵਾਲੇ ਸ਼ਾਮ ਕਰਵਾਨੇ ਵਾਲੇ ਸ਼ਾਮ ਕਮੇਟੀ ਦੇ ਪ੍ਰਧਾਨ ਕਮਲ ਅਗਰਵਾਲ, ਚੇਤਨ ਗਰਗ, ਕੁਮਾਰ ਜੈਨ, ਤਨੂੰ ਵੈਦ, ਨਵੀਨ ਬਰੂਟ, ਸਿਮਰਨ ਵਰਮਾ ਆਦਿ ਮੌਜੂਦ ਸਨ।

Call Us