Saturday, August 30
Shadow

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਭਾਰਗੋ ਕੈਂਪ ਕਤਲ ਕਾਂਡ ਘਟਨਾ ਦੇ ਕੁਝ ਘੰਟਿਆਂ ਵਿੱਚ ਹੀ ਪਰਦਾ ਫਾਸ਼ ਕੀਤਾ

Share Please

ਜਲੰਧਰ (ਰਾਹੁਲ ਅਗਰਵਾਲ) :- ਇੱਕ ਤੇਜ਼ ਅਤੇ ਸ਼ਲਾਘਾਯੋਗ ਕਾਰਵਾਈ ਵਿੱਚ, ਕਮਿਸ਼ਨਰੇਟ ਪੁਲਿਸ ਜਲੰਧਰ ਦੇ ਭਾਰਗੋ ਕੈਂਪ ਥਾਣਾ ਦੀ ਟੀਮ ਨੇ ਕਮਿਸ਼ਨਰ ਆਫ਼ ਪੁਲਿਸ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਕਤਲ ਮਾਮਲੇ ਨੂੰ ਕੁੱਝ ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ। ਇਸ ਕਾਰਵਾਈ ਦੀ ਦੇਖ-ਰੇਖ ਸ਼੍ਰੀ. ਮਨਪ੍ਰੀਤ ਸਿੰਘ ਢਿੱਲੋਂ (ਡੀ.ਸੀ.ਪੀ ਇਨਵੈਸਟੀਗੇਸ਼ਨ), ਸ਼੍ਰੀ. ਹਰਿੰਦਰ ਸਿੰਘ ਗਿੱਲ ( ਏ.ਡੀ.ਸੀ.ਪੀ-2 ਸਿਟੀ), ਸ਼੍ਰੀ. ਸਰਵਣਜੀਤ ਸਿੰਘ (ਏ.ਸੀ.ਪੀ ਵੈਸਟ) ਅਤੇ ਸ਼੍ਰੀ. ਸੁਖਜੀਤ ਸਿੰਘ (ਐਸ.ਐਚ.ਓ. ਭਾਰਗੋ ਕੈਂਪ) ਵਲੋਂ ਕੀਤੀ ਗਈ। ਕਾਰਵਾਈ ਦੌਰਾਨ ਪੁਲਿਸ ਨੇ ਥਾਣਾ ਭਾਰਗੋ ਕੈਂਪ ਦੇ ਖੇਤਰ ‘ਚ ਹੋਏ ਨਿਰਦਈ ਕਤਲ ਵਿੱਚ ਸ਼ਾਮਿਲ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।ਵੇਰਵਾ ਸਾਂਝੇ ਕਰਦਿਆਂ, ਸ੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਿਪਨ ਕੁਮਾਰ ਪੁੱਤਰ ਚਰਨ ਦਾਸ ਵਾਸੀ ਮਕਾਨ ਨੰਬਰ 625, ਨਜ਼ਦੀਕ ਸਿਵਲ ਡਿਸਪੈਂਸਰੀ, ਟਾਹਲੀ ਵਾਲਾ ਚੌਂਕ, ਭਾਰਗੋ ਕੈਂਪ ਦੀ ਸ਼ਿਕਾਇਤ ‘ਤੇ ਮੁਕੱਦਮਾ ਨੰਬਰ 107, ਮਿਤੀ 14.07.2025 ਨੂੰ ਧਾਰਾਵਾਂ 103(1), 191(3), ਅਤੇ 190 ਬੀਐਨਐਸ ਅਧੀਨ ਥਾਣਾ ਭਾਰਗੋ ਕੈਂਪ ਵਿੱਚ ਦਰਜ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਵਿਪਨ ਕੁਮਾਰ ਦਾ ਪੁੱਤਰ ਵਰੁਣ, ਉਸਦੇ ਭਤੀਜਿਆਂ ਲੋਕੇਸ਼ ਅਤੇ ਵਿਸ਼ਾਲ ਦੇ ਨਾਲ ਮਹਿੰਗਾ ਡੀਪੂ ਦੀ ਗਲੀ ਵਿੱਚੋਂ ਲੰਘ ਰਿਹਾ ਸੀ, ਜਦੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਪਨ ਅਤੇ ਉਸਦਾ ਜੀਜਾ ਵੀ ਮੌਕੇ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਜਦ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਵਰੁਣ ਪੁਤੱਰ ਵਿਪਨ ਜੋ ਜਿਆਦਾ ਜਖ਼ਮੀ ਹੋ ਗਿਆ ਅਤੇ ਉਸਨੂੰ ਤੁਰੰਤ ਸ਼੍ਰੀ ਰਾਮ ਨਿਊਰੋ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਸਰੋਤਾਂ ਦੀ ਵਰਤੋਂ, ਸੀਸੀਟੀਵੀ ਫੁਟੇਜ ਦੀ ਜਾਂਚ ਅਤੇ ਮੌਕੇ ਦੀ ਜਾਂਚ ਕਰਦਿਆਂ ਤਿੰਨ ਦੋਸ਼ੀਆਂ ਦੀ ਪਛਾਣ ਕੀਤੀ:1. ਧਰੁਵ ਕੁਮਾਰ (ਉਮਰ 18 ਸਾਲ), ਪੁੱਤਰ ਪਰਸ਼ੋਤਮ ਲਾਲ, ਵਾਸੀ 131/01 ਚੋਪੜਾ ਸਾਉਂਡ ਕੋਲ, ਭਾਰਗੋ ਕੈਂਪ – ਗ੍ਰਿਫ਼ਤਾਰ 14.07.2025 ਨੂੰ 2. ਸੁਨੀਲ ਕੁਮਾਰ ਉਰਫ ਭਿੰਡੀ (ਉਮਰ 25 ਸਾਲ), ਪੁੱਤਰ ਰਾਜ ਕੁਮਾਰ, ਵਾਸੀ ਮਕਾਨ ਨੰਬਰ 3242, ਗਿਆਨ ਗਿਰੀ ਮੰਦਿਰ ਕੋਲ, ਚਪਾਲੀ ਚੌਂਕ, ਭਾਰਗੋ ਕੈਂਪ – ਗ੍ਰਿਫ਼ਤਾਰ 14.07.2025 ਨੂੰ 3. ਸੋਨੂ ਪੰਡਿਤ, ਵਾਸੀ ਭਾਰਗੋ ਕੈਂਪ – ਗ੍ਰਿਫ਼ਤਾਰੀ ਬਾਕੀ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਜਮ ਧਰੁਵ ਕੁਮਾਰ ਵਿਰੁੱਧ ਪਹਿਲਾਂ ਹੀ ਥਾਣਾ ਭਾਰਗੋ ਕੈਂਪ ਵਿੱਚ ਇੱਕ ਮੁਕੱਦਮਾ ਦਰਜ ਹੈ, ਜਦਕਿ ਮੁਲਜਮ ਸੁਨੀਲ ਕੁਮਾਰ ਉਰਫ ਭਿੰਡੀ ਵਿਰੁੱਧ ਦੋ ਮੁਕੱਦਮੇ ਦਰਜ ਹਨ—ਇੱਕ ਥਾਣਾ ਡਿਵੀਜ਼ਨ ਨੰਬਰ 6 ਅਤੇ ਦੂਜੀ ਥਾਣਾ ਭਾਰਗੋ ਕੈਂਪ ਵਿੱਚ।ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਸ਼ਮਿਲ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਕਮਿਸ਼ਨਰੇਟ ਪੁਲਿਸ ਜਲੰਧਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

Call Us