Tuesday, February 11
Shadow

ਥਾਣਾ ਸਦਰ ਨਕੋਦਰ ਦੀ ਪੁਲਿਸ ਨੇ 14 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਅਤੇ ਗਰਭਪਾਤ ਕਰਨ ਵਾਲੀ ਨਰਸ ਨੂੰ ਕੀਤਾ ਗ੍ਰਿਫਤਾਰ

Share Please

ਜਲੰਧਰ (ਰਾਹੁਲ ਅਗਰਵਾਲ ) ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ 14 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਅਤੇ ਗਰਭਪਾਤ ਕਰਨ ਵਾਲੀ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 09-03-2024 ਨੂੰ ਚਰਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਪਿੰਡ ਮੁਬਾਰਕਪੁਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ INSP ਕਮਲੇਸ਼ ਕੌਰ ਪਾਸ ਬਿਆਨ ਲਿਖਾਇਆ ਕਿ ਉਸਦੀ ਲੜਕੀ MK (ਕਾਲਪਨਿਕ ਨਾਮ), ਜਿਸਦੀ ਉਮਰ ਕਰੀਬ 14 ਸਾਲ ਹੈ, ਜੋ ਨੌਵੀ ਕਲਾਸ ਵਿੱਚ ਪੜਦੀ ਹੈ। ਜੂਨ-2023 ਵਿੱਚ ਉਸਦੀ ਨਨਾਣ ਦੇ ਲੜਕੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਉਸਦੀ ਲੜਕੀ ਨਾਲ ਜਬਰਦਸਤੀ ਬਲਾਤਕਾਰ ਕੀਤਾ। ਜਿਸ ਕਰਕੇ ਉਸਦੀ ਲੜਕੀ ਗਰਭਵਤੀ ਹੋ ਗਈ ਸੀ। ਉਸਨੇ ਬਦਨਾਮੀ ਤੋ ਡਰਦੀ ਮਾਰੀ ਨੇ ਇਹ ਗੱਲ ਕਿਸੇ ਨੂੰ ਨਾ ਦੱਸੀ।

ਮਿਤੀ 08-03-2024 ਨੂੰ ਉਸਦੀ ਨਾਨਣ ਕੁਲਵਿੰਦਰ ਕੌਰ ਅਤੇ ਉਸ ਦੇ ਪਤੀ ਦਰਸ਼ਨ ਸਿੰਘ ਨੇ ਉਸਦੀ ਲੜਕੀ ਦੀ ਡਲਿਵਰੀ ਕਰਵਾਉਣ ਲਈ ਊਸ਼ਾ ਨਰਸ ਪਤਨੀ ਹਿਤ ਨਰਾਇਣ ਵਾਸੀ ਗੋਲਡਨ ਐਵੀਨਿਊ ਕਲੋਨੀ ਨਕੋਦਰ ਥਾਣਾ ਸਿਟੀ ਨਕੋਦਰ ਨਾਲ ਗੱਲ ਕੀਤੀ। ਜਿਸਨੇ ਡਲਿਵਰੀ ਕਰਨ ਲਈ 15.000/- ਰੁਪਏ ਐਡਵਾਂਸ ਲੈ ਲਏ ਅਤੇ ਉਸਦੀ ਲੜਕੀ ਨੂੰ ਦਵਾਈ ਦੇਣੀ ਸ਼ੁਰੂ ਕੀਤੀ।

ਮਿਤੀ 09-03-2024 ਨੂੰ ਊਸ਼ਾ ਨਰਸ ਦੀ ਅਣਗਹਿਲੀ ਕਾਰਨ ਉਸਦੀ ਲੜਕੀ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਹਰਕਤ ਬੰਦ ਹੋ ਗਈ ਅਤੇ ਉਸਨੇ ਆਪਣੀ ਲੜਕੀ ਨੂੰ ਛਾਬੜਾ ਹਸਪਤਾਲ ਨਕੋਦਰ ਦਾਖਲ ਕਰਵਾ ਦਿੱਤਾ। ਜਿੱਥੇ ਉਸਦੀ ਲੜਕੀ ਨੇ ਇੱਕ ਮਰੇ ਬੱਚੇ ਨੂੰ ਜਨਮ ਦਿੱਤਾ ਹੈ। ਜਿਸ ਤੇ ਦੋਸ਼ੀ ਹਰਪ੍ਰੀਤ ਸਿੰਘ ਅਤੇ ਊਸ਼ਾ ਨਰਸ ਦੇ ਖਿਲਾਫ ਮੁਕੱਦਮਾ ਨੰਬਰ 28 ਮਿਤੀ 10-03-2024 ਅ/ਧ 376,315,316 IPC, 6 POCSO Act ਥਾਣਾ ਸਦਰ ਨਕੋਦਰ ਰਜਿਸਟਰ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

Call Us