Tuesday, February 11
Shadow

ਸੁਨਿਆਰ ਦੀ ਦੁਕਾਨ ਤੇ ਡਾਕਾ ਅਤੇ ਕਤਲ ਕਰਨ ਵਾਲੇ 05 ਦੋਸ਼ੀ ਗਿ੍ਫ਼ਤਾਰ

Share Please

ਮੋਗਾ: ਮਿਤੀ 12.06.2023 ਨੂੰ ਬੇਅੰਤ ਕੌਰ ਉਰਫ਼ ਮਾਂਹੀ ਪੁੱਤਰੀ ਮਲਕੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਗਿੱਲ ਚੂਹੜਚੱਕ ਥਾਣਾ ਅਜੀਤਵਾਲ ਹਾਲ ਅਹਾਤਾ ਬਦਨ ਸਿੰਘ ਗਲੀ ਨੰਬਰ 01, ਜ਼ਿਲ੍ਹਾ ਮੋਗਾ ਨੇ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਏਸ਼ੀਅਨ ਜਿਊਲਰਜ਼ ਰਾਮਗੰਜ ਰੋਡ, ਮੋਗਾ ਵਿਖੇ ਕੰਮ ਕਰਦੀ ਹੈ। ਮਿਤੀ 12/06/23 ਨੂੰ ਵਕਤ ਕਰੀਬ 01:50 ਦੁਪਹਿਰ ਜਦ ਉਹ ਸ਼ੋਅ ਰੂਮ ਵਿੱਚ ਹਾਜਰ ਸੀ ਤਾਂ ਦੁਕਾਨ ਮਾਲਕ ਪਰਮਿੰਦਰ ਸਿੰਘ ਜੋ ਉਸ ਸਮੇਂ ਆਪਣੇ ਘਰ ਪਰ ਸੀ। ਮੁਦਈ ਨੇ ਮੋਬਾਇਲ ਫੋਨ ਕਰਕੇ ਦੁਕਾਨ ਮਾਲਕ ਨੂੰ ਦੁਕਾਨ ਪਰ ਬੁਲਾਇਆ। ਕੁਝ ਸਮੇਂ ਬਾਅਦ ਹੀ ਪਰਮਿੰਦਰ ਸਿੰਘ ਦੁਕਾਨ ਤੇ ਆ ਗਿਆ ਤਾਂ ਬਾਹਰ ਖੜੇ ਤਿੰਨੇ ਵਿਅਕਤੀ ਦੁਕਾਨ ਅੰਦਰ ਆ ਗਏ। ਕੁਝ ਸਮੇਂ ਬਾਅਦ ਦੁਕਾਨ ਵਿੱਚ 02 ਹੋਰ ਵਿਅਕਤੀ ਵੀ ਅੰਦਰ ਆ ਗਏ। ਪਰਮਿੰਦਰ ਸਿੰਘ ਉਹਨਾਂ ਵਿਅਕਤੀਆਂ ਨੂੰ ਸੋਨੇ ਦਾ ਸਮਾਨ ਦਿਖਾਉਣ ਲੱਗ ਪਿਆ । ਪਹਿਲਾ ਆਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਨੇ ਰਿਵਾਲਵਰ ਕੱਢਕੇ ਕਿਹਾ ਕੇ ਸਾਨੂੰ ਸੋਨੇ ਦਾ ਸਾਰਾ ਸਮਾਨ ਕੱਢਕੇ ਫੜਾ ਦੇ।

ਜਿਸ ਦਾ ਪਰਮਿੰਦਰ ਸਿੰਘ ਨੇ ਵਿਰੋਧ ਕੀਤਾ ਤਾਂ ਸਾਰੇ ਵਿਅਕਤੀਆਂ ਨੇ ਆਪਣੇ ਰਿਵਾਲਵਰ ਕੱਢ ਲਏ, ਜਿਹਨਾਂ ਵਿੱਚੋ ਇੱਕ ਦੋਸ਼ੀ ਨੇ ਪਰਮਿੰਦਰ ਸਿੰਘ ਪਰ ਦੋ ਫਾਇਰ ਕੀਤੇ। ਪਰਮਿੰਦਰ ਸਿੰਘ ਹੇਠਾਂ ਡਿੱਗ ਪਿਆ। ਜਦ ਉਹ ਰੌਲਾ ਪਾਉਣ ਲੱਗੀ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਸਨੂੰ ਫੜ ਲਿਆ ਅਤੇ ਬਾਕੀ ਵਿਅਕਤੀਆਂ ਨੇ ਜਾਂਦੇ ਸਮੇਂ ਕਾਊਂਟਰ ਤੇ ਪਏ ਸੋਨੇ ਦੇ ਗਹਿਨੋ, ਸੋਨੇ ਦੀ ਚੈਨ, ਬਰੈਸਲਿਟ, ਕੰਨਾਂ ਦੀਆਂ ਵਾਲੀਆਂ ਚੁੱਕ ਲਈਆਂ ਤੇ ਸਾਰਾ ਸੋਨਾ ਆਪਣੇ ਨਾਲ ਲੈ ਕੇ ਭੱਜ ਗਏ। ਪਰਮਿੰਦਰ ਸਿੰਘ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿਥੇ ਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਨਾ- ਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 105 ਮਿਤੀ 12.06.2023 ਅ/ਧ 394, 397, 459, 379ਬੀ ਭ:ਦ 25,54,59 ਅਸਲਾ ਐਕਟ ਵਾਧਾ ਜੁਰਮ 396 ਭ:ਦ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।

ਉਕਤ ਮੁਕੱਦਮਾਂ ਵਿੱਚ ਦੋਸ਼ੀਆ ਦੀ ਭਾਲ ਕਰਨ ਲਈ ਸ਼੍ਰੀ ਜੇ. ਇਲਨਚੇਲੀਅਨ, 1.P.5, ਐਸ.ਐਸ.ਪੀ ਮੋਗਾ ਵੱਲੋਂ ਸ਼੍ਰੀ ਅਜੇ ਰਾਜ ਸਿੰਘ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮੋਗਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਆਈ) ਮੋਗਾ ਦੀ ਅਗਵਾਈ ਵਿੱਚ ਇੰਸ: ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੈਹਿਣਾ, ਐਸ.ਆਈ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਅਤੇ ਐਸ.ਆਈ ਅਮਨਦੀਪ ਕੰਬੋਜ, ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਦੀਆ ਵੱਖ-ਵੱਖ ਟੀਮਾਂ ਬਣਾਈਆ ਗਈਆ ਅਤੇ ਦੋਸ਼ੀਆਂ ਭਾਲ ਸ਼ੁਰੂ ਕੀਤੀ ਗਈ। ਘਟਨਾ ਸਥਾਨ ਤੋਂ ਪ੍ਰਾਪਤ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾਂ ਦੀ ਤਫਤੀਸ਼ ਦੌਰਾਨ ਦੋਸ਼ੀਆਂ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆ ਗਈਆ।

ਦੌਰਾਨੇ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਤਰੀਕੇ ਨਾਲ ਦੋਸ਼ੀਆ ਦੀ ਸ਼ਨਾਖਤ ਕਰਦੇ ਹੋਏ ਮੋਗਾ ਪੁਲਿਸ ਵੱਲੋ ਦੋਸ਼ੀਆਂ ਦੀ ਸ਼ਨਾਖਤ ਕਰਨ ਤੇ ਇੱਕ ਟੀਮ ਸ਼੍ਰੀ ਨਾਦੇੜ ਸਾਹਿਬ (ਮਹਾਂਰਾਸ਼ਟਰ) ਅਤੇ ਇੱਕ ਟੀਮ ਸ਼੍ਰੀ ਪਟਨਾ ਸਾਹਿਬ (ਬਿਹਾਰ) ਭੇਜੀ ਗਈ, ਜਿੱਥੋ ਮੋਗਾ ਪੁਲਿਸ, ਏ.ਜੀ.ਟੀ.ਐਫ, ਪੰਜਾਬ ਦੀ ਟੀਮ ਅਤੇ ਪਟਨਾ ਸਾਹਿਬ (ਬਿਹਾਰ) ਪੁਲਿਸ ਦੀ ਮਦਦ ਨਾਲ ਦੋਸ਼ੀ 1) ਰਾਜਵਿੰਦਰ ਸਿੰਘ ਉਰਫ ਹੰਸ ਪੁੱਤਰ ਨਿਰੰਜਣ ਸਿੰਘ ਵਾਸੀ ਵਾਰਡ ਨੰਬਰ 13 ਧੂੜਕੋਟ ਰੋਡ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ, 2) ਵਰੁਣ ਉਰਫ ਵਣੂ ਪੁੱਤਰ ਰੇਸਮ ਸਾਗਰ ਵਾਸੀ ਮਕਾਨ ਨੰਬਰ 8 ਗਲੀ ਨੰਬਰ 1 ਸਿ਼ਵ ਨਗਰ ਜਲੰਧਰ ਅਤੇ 3) ਰਣਜੀਤ ਉਰਫ ਰਾਣਾ ਉਰਫ ਰਾਜਵੀਰ ਪੁੱਤਰ ਸੁਰੇਸ ਕੁਮਾਰ ਵਾਸੀ ਸਿਵ ਨਗਰ ਜਲੰਧਰ ਨੂੰ ਪਟਨਾ ਸਾਹਿਬ (ਬਿਹਾਰ) ਤੋ ਗ੍ਰਿਫਤਾਰ ਕੀਤਾ ਗਿਆ।

ਮੋਗਾ ਪੁਲਿਸ ਵੱਲੋ ਦੋਸ਼ੀ ਨੰਬਰ 4) ਗੁਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਗੁਰਮੀਤ ਸਿੰਘ ਵਾਸੀ ਗੁਮਟਾਲਾ ਅਮ੍ਰਿਤਸਰ ਨੂੰ ਨੰਦੇੜ ਸਾਹਿਬ (ਮਹਾਰਾਸਟਰ) ਤੋ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹਨਾਂ ਦੋਸ਼ੀਆਂ ਨੂੰ ਘਟਨਾ ਤੋ ਬਾਅਦ ਭੱਜਣ ਵਿੱਚ ਮਦਦ ਕਰਨ ਵਾਲੇ 5) ਅਮਰ ਮਿਸ਼ਰਾ ਪੁੱਤਰ ਭੋਲਾ ਮਿਸਰਾ ਵਾਸੀ ਸਿਵਪੁਰੀ ਜਲੰਧਰ ਨੂੰ ਇਸ ਮੁਕੱਦਮਾਂ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

4 Comments

Leave a Reply

Your email address will not be published. Required fields are marked *

Call Us