ਜਲੰਧਰ (ਰਾਹੁਲ ਅਗਰਵਾਲ) ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਡੀ.ਸੀ.ਪੀ ਇੰਨਵੈਸਟੀਗੇਸ਼ਨ, ਏ.ਡੀ.ਸੀ.ਪੀ-2 ਜਲੰਧਰ ਅਤੇ ਸ਼੍ਰੀ ਹਰਜਿੰਦਰ ਸਿੰਘ PPS/ਏ.ਸੀ.ਪੀ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਕੁਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਚੈਕਿੰਗ ਬਾ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਕੇ.ਐਫ.ਸੀ. ਚੌਕ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਪ੍ਰਭਦਿਆਲ ਪੁੱਤਰ ਪਰਮਜੀਤ ਸਿੰਘ ਵਾਸੀ ਧਰਮਪੁਰਾ ਅਬਾਦੀ ਨੇੜੇ ਖਾਬਰਾ ਨਕੋਦਰ ਰੋਡ ਜਲੰਧਰ ਜੋ ਕਿ ਵਹੀਕਲ ਚੋਰੀ ਕਰਨ ਦਾ ਆਦੀ ਹੈ, ਅੱਜ ਵੀ ਚੋਰੀ ਸੁਦਾ ਸਕੂਟਰੀ ਨੰਬਰੀ PB08-EN-1525 ਪਰ ਸਵਾਰ ਹੋ ਕੇ ਸਕੂਟਰੀ ਵੇਚਣ ਦੀ ਫਿਰਾਕ ਵਿੱਚ ਮਾਡਲ ਟਾਊਨ ਅਤੇ ਅਬਾਦਪੁਰਾ ਮੁੱਹਲਾ ਵਿੱਚ ਘੁੰਮ ਰਿਹਾ ਹੈ । ਜੋ ਚੋਰੀ ਦੀ ਸਕੂਟਰੀ ਸਮੇਤ ਕਾਬੂ ਆ ਸਕਦਾ है। ਮੁਕੱਦਮਾ ਨੰਬਰ 264 08.12.2023 379 IPC 379-वी, 34 ਭ.ਦ ਤੇ ਘਾਟਾ ਜੁਰਮ 379 ਭ.ਦ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ । ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ੀ ਪ੍ਰਭਦਿਆਲ ਪੁੱਤਰ ਪਰਮਜੀਤ ਸਿੰਘ ਵਾਸੀ ਧਰਮਪੁਰਾ ਅਬਾਦੀ ਨੇੜੇ ਖਾਬਰਾ ਨਕੋਦਰ ਰੋਡ ਜਲੰਧਰ ਨੂੰ ਮਿਤੀ 09.12.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਚੋਰੀ ਸ਼ੁਦਾ 1) ਸਕੂਟਰੀ ਨੰਬਰੀ PB08-EN-1525 ਬ੍ਰਾਮਦ ਕੀਤੀ ਗਈ । ਜੋ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਤੇ ਦੋਸ਼ੀ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।