ਹੋਲੀ ਹਾਰਟ ਸਕੂਲ ਵਿੱਚ ਨਵੇਂ ਸੈਸ਼ਨ ਦੀ ਚੰਗੀ ਸ਼ੁਰੂਆਤ ਲਈ ਪਾਠ ਕਰਵਾਇਆ ਗਿਆ
ਮੋਗਾ(ਪ੍ਰਵੀਨ ਗੋਇਲ):- ਮੋਗਾ ਜ਼ਿਲੇ ਦੀ ਪ੍ਰਸਿੱਧ, ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ਼ੁਭਾਸ਼ ਪਲਤਾ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤੀ ਦਿਨਾਂ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਤਾਂ ਜੋ ਬਾਬਾ ਜੀ ਦੀ ਮੇਹਰ ਸਕੂਲ ਤੇ ਬਣੀ ਰਹੇ ਅਤੇ ਇਹ ਤਰੱਕੀ ਦੇ ਰਾਹ ਤੇ ਜਾਵੇ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਹੀ ਮਰਿਆਦਾ ਸਾਹਿਬ ਸਕੂਲ ਵਿੱਚ ਲਿਆਇਆ ਗਿਆ। ਅੱਗੇ ਖੜਿਆ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਖੁਸ਼ੀ ਨਾਲ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਵਾਗਤ ਕੀਤਾ। ਇਸ ਦੌਰਾਨ ਆਉਣ ਵਾਲਿਆਂ ਸੰਗਤਾਂ ਦਾ ਪ੍ਰਿੰਸੀਪਲ ਜੀ ਵਲੋਂ ਅਤੇ ਹੋਰ ਸਕੂਲ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ। ਸਾਰਿਆਂ ਨੇ ਮਰਿਆਦਾ ਸਾਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਣਿਆ।
ਸਾਰਿਆਂ ਅਧਿਆਪਰਾਂ ਨੇ ਬੜੇ ਜੀ ਸੇਵਾ ਤਾਵ ਨਾਲ ਸਕੂਲ ਦੀ ਸਜਾਵਟ ਕੀਤੀ। ਇਨਾਂ ਹੀ ਨਹੀਂ ਸਗੋਂ ਉਨ੍ਹਾਂ ਵੱਲੋਂ ਦੇਗ ਪ੍ਰਸ਼ਾਦ ਅਤੇ ਚਾਹ ਬਣਾਉਣ ਦੀ ਸੇਵਾ ਵੀ ਕੀਤੀ ਗਈ। ਇਸ ਦੌਰਾਨ ਮਾਹੌਲ ਬਹੁਤ ਜੀ ਸ਼ਾਂਤੀ ਭਰਿਆ ਬਣਿਆ ਰਿਹਾ ਅ...