ਐਸਐਚਓ ਥਾਣਾ ਮਕਸੂਦਾਂ ਸਿਕੰਦਰ ਸਿੰਘ ਖਿਲਾਫ ਐਸਸੀ ਕਮਿਸ਼ਨ ਕੋਲ ਸ਼ਿਕਾਇਤ
ਜਲੰਧਰ (ਰਾਹੁਲ ਅਗਰਵਾਲ): ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾਂ ਵੱਲੋਂ ਬਸਪਾ ਆਗੂਆਂ ਤੇ ਵਰਕਰਾਂ ‘ਤੇ ਦਰਜ ਕੀਤੇ ਹਾਈਵੇ ਐਕਟ ਦੇ ਪਰਚੇ ਵਿੱਚ ਨਾਮਜ਼ਦ ਸੰਤੋਖਪੁਰਾ ਨਿਵਾਸੀ ਮਦਨ ਲਾਲ ਬਿੱਲਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਥਾਣਾ ਮਕਸੂਦਾਂ ਦੇ ਇੰਚਾਰਜ ਸਿਕੰਦਰ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ ਤੇ ਗੁਰਜੰਟ ਸਿੰਘ ਨੇ ਸਜਿਸ਼ਨ ਉਸਦੇ ਤੇ ਹੋਰ ਲੋਕਾਂ ‘ਤੇ ਹਾਈਵੇ ਐਕਟ ਤੇ ਸਰਕਾਰੀ ਸੰਪਤੀ ਦੀ ਭੰਨਤੋੜ ਦਾ ਝੂਠਾ ਪਰਚਾ ਦਰਜ ਕੀਤਾ ਹੈ।
ਮਦਨ ਬਿੱਲਾ ਨੇ ਕਿਹਾ ਕਿ ਨਸ਼ੇ ਤੇ ਆਪ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਬਹੁਜਨ ਸਮਾਜ ਪਾਰਟੀ ਤੇ ਇਲਾਕੇ ਦੇ ਲੋਕਾਂ ਵੱਲੋਂ 23 ਜੁਲਾਈ ਨੂੰ ਨੂਰਪੁਰ ਅੱਡੇ ‘ਤੇ ਪ੍ਰਦਰਸ਼ਨ ਰੱਖਿਆ ਗਿਆ ਸੀ ਤੇ ਇਸ ਪ੍ਰਦਰਸ਼ਨ ਵਿੱਚ ਉਹ ਵੀ ਸ਼ਾਮਿਲ ਹੋਏ ਸਨ। 23 ਜੁਲਾਈ ਦੀ ਸ਼ਾਮ ਨੂੰ ਕੀਤੇ ਇਸ ਪ੍ਰਦਰਸ਼ਨ ਵਿੱਚ ਨਾ ਤਾਂ ਉਨ੍ਹਾਂ ਨੇ ਹਾਈਵੇ ਰੋਕਿਆ ਤੇ ਨਾ ਹੀ ਪ੍ਰਦਰਸ਼ਨ ਵਿੱਚ ਸ਼ਾਮਿਲ ਕਿਸੇ ਹੋਰ ਸਾਥੀ ਨੇ ਰੋਕਿਆ। ਪਰ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਥਾਣਾ ਮਕਸੂਦਾਂ ...