ਜਥੇ. ਰਾਏਪੁਰ ਨੇ ਸੀ. ਐੱਮ. ਭਗਵੰਤ ਮਾਨ ਦਾ ਕੀਤਾ ਸਵਾਗਤ
ਜਲੰਧਰ(ਰਾਹੁਲ ਅਗਰਵਾਲ): ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਥੇ, ਪਰਮਜੀਤ ਸਿੰਘ ਰਾਏਪੁਰ ਨੇ ਅੱਜ ਜਲੰਧਰ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਐੱਮ. ਪੀ. ਸੁਸ਼ੀਲ ਰਿੰਕੂ, ਵਿਧਾਇਕ ਬਲਕਾਰ ਸਿੰਘ ਕਰਤਾਰਪੁਰ, ਵਿਧਾਇਕ ਇੰਦਰਜੀਤ ਕੌਰ ਨਕੋਦਰ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਮਹਿੰਦਰ ਭਗਤ, ਰਾਜਵਿੰਦਰ ਕੌਰ ਥਿਆੜਾ, ਕਾਕੂ ਆਹਲੂਵਾਲੀਆ ਤੇ ਜਗਰੂਪ ਸਿੰਘ ਸੇਖਵਾਂ ਆਦਿ ਵੀ ਹਾਜ਼ਰ ਸਨ।...