ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ “ਸ਼੍ਰੀਮਤੀ ਸ਼ਿਵਾਨੀ ਅਰੋੜਾ” ਜੀ ਨੂੰ ਕੀਤਾ ਗਿਆ ਸਨਮਾਨਿਤ
ਮੋਗਾ(ਪ੍ਰਵੀਨ ਗੋਇਲ):- ਮੋਗਾ ਜਿਲਾ ਦੀ ਪ੍ਰਸਿੱਧ ਵਿਦਿਅਕ ਸੰਸਥਾ 'ਹੋਲੀ ਹਾਰਟ ਸਕੂਲ' ਦੇ ਪ੍ਰਿੰਸੀਪਲ ਸ਼੍ਰੀ ਮਤੀ ਸ਼ਿਵਾਨੀ ਅਰੋੜਾ ਜੀ ਨੂੰ ਰਾਮ ਨੌਵੀਂ ਦੇ ਪਵਿੱਤਰ ਦਿਹਾੜੇ ਤੇ ਗਰੀਨ ਫੀਲਡ ਕਲੋਨੀ ਨੇੜੇ ਸਥਿਤ 'ਬਗਲਾਮੁੱਖੀ ਮੰਦਿਰ' ਦੇ ਪੁਜਾਰੀ ਸ਼੍ਰੀ ਨੰਦਲਾਲ ਸ਼ਰਮਾ ਜੀ ਵਲੋਂ ਸਨਮਾਨਿਤ ਕੀਤਾ ਗਿਆ|
ਇਸ ਖੁਸ਼ੀ ਦੇ ਮੌਕੇ ਦੌਰਾਨ ਉਨ੍ਹਾਂ ਨਾਲ ਸਕੂਲ ਦੇ ਅਧਿਆਪਕ ਜਿਵੇਂ ਕੀ- ਆਰਤੀ ਸ਼ਰਮਾ, ਗਗਨਦੀਪ ਕੌਰ, ਮੋਨਿਕਾ, ਕਾਜਲ, ਪੂਜਾ ਅਤੇ ਰਵਿੰਦਰ ਵੀ ਮੌਜੂਦ ਸਨ| ਇਹਨਾਂ ਹੀ ਨਹੀਂ ਸਗੋਂ ਸਕੂਲ ਦੀ ਇਕ ਅਧਿਆਪਕਾ ਸ਼੍ਰੀ ਮਤੀ ਆਰਤੀ ਸ਼ਰਮਾ ਜੀ ਵਲੋਂ ਮਾਤਾ ਰਾਣੀ ਦੇ ਭਜਨ ਵੀ ਗਾਏ ਗਏ ਅਤੇ ਮਾਹੌਲ ਨੂੰ ਹੋਰ ਵੀ ਅਨੰਦਮਈ ਬਣਾਇਆ ਗਿਆ| ਮੰਦਿਰ ਦੇ ਪੁਜਾਰੀ ਜੀ ਦੇ ਕਹਿਣ ਅਨੁਸਾਰ ਪ੍ਰਿੰਸੀਪਲ ਅਤੇ ਹੋਰ ਅਧਿਆਪਕਾ ਵਲੋਂ ਵੀ ਹਵਨ ਕੀਤਾ ਗਿਆ|
ਬਾਅਦ ਵਿਚ ਬੈਠ ਕੇ ਬਿਨਾ ਕਿਸੇ ਭੇਦ ਭਾਵ ਤੋਂ ਲੰਗਰ ਛਕਿਆ ਗਿਆ | ਅੰਤ ਵਿਚ ਪ੍ਰਿੰਸੀਪਲ ਜੀ ਵਲੋਂ ਇਨਾ ਜਿਆਦਾ ਮਾਨ ਅਤੇ ਸਨਮਾਨ ਦੇਣ ਲਈ ਮੰਦਿਰ ਦੇ ਪੁਜਾਰੀ 'ਸ਼੍ਰੀ ਨੰਦਲਾਲ ਸ਼ਰਮਾ' ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |ਸੱਚਮੁੱਚ ਜੀ ਰਾਮ ਨੌਵੀਂ ਦਾ ਦਿਨ 'ਹੋਲੀ ਹਾਰਟ...