ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
ਜਲੰਧਰ (ਰਾਹੁਲ ਅਗਰਵਾਲ): ਮਿਤੀ 29-07-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਲੰਮਾ ਪਿੰਡ ਚੋਕ ਮੌਜੂਦ ਸੀ ਕਿ ਅੰਮ੍ਰਿਤਸਰ ਸਾਈਡ ਵੱਲੋ ਦੋ ਮੋਨੇ ਨੌਜਵਾਨ ਮੋਟਰ ਸਾਈਕਲ ਨੰਬਰੀ PB09 AL 8326 ਮਾਰਕਾ ਸਪਲੈਡਰ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖਕੇ ਅਚਾਨਕ ਮੋਟਰ ਸਾਈਕਲ ਪਿੱਛੇ ਨੂੰ ਮੋੜਨ ਲੱਗੇ, ਜਿਸਨੂੰ ASI ਬਲਵਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਮੋਟਰਸਾਈਕਲ ਚਲਾਉਣ ਵਾਲੇ ਨੇ ਆਪਣਾ ਨਾਮ ਕਰਨ ਪੁੱਤਰ ਬਲਵੀਰ ਉਰਫ ਬੀਰਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਅਤੇ ਪਿਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਰਮਨ ਪੁੱਤਰ ਜੱਸਾ ਵਾਸੀ ਨਵਾਂ ਪਿੰਡ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਕਰਨ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋਂ 260 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਦੂਸਰੇ ਨ...