ਮੋਗਾ(ਪਰਵੀਨ ਗੋਇਲ):- ਮੋਗਾ ਜ਼ਿਲੇ ਦੀ ਮਸ਼ਹੂਰ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਇਆ ਗਿਆ| ਕਰਤਾਰ ਸਿੰਘ ਸਰਾਭਾ ਦੀ ਤਸਵੀਰ ਅੱਗੇ ਫੁੱਲ ਅਰਪਿਤ ਕੀਤੇ ਗਏ ਅਤੇ ਪਵਿੱਤਰ ਜੋਤ ਜਗਾਈ ਗਈ|
ਇਸ ਮੌਕੇ ਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ ਹਨ 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਇੱਕ ਗਰੇਵਾਲ ਜੱਟ ਸਿੱਖਪਰਿਵਾਰ ਵਿੱਚ ਹੋਇਆ ਸੀ| ਉਹਨਾਂ ਨੇ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਅੱਠਵੀਂ ਜਮਾਤ ਤੱਕ ਉਥੇ ਪੜ੍ਹੀਆਂ| ਫਿਰ ਉਹ ਉੜੀਸਾ ਆਪਣੇ ਚਾਚੇ ਦੇ ਘਰ ਚਲਾ ਗਿਆ ਅਤੇ ਉੱਥੇ ਤਿੰਨ ਸਾਲ ਰਿਹਾ| ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਮੋਢੀ ਮੈਂਬਰ ਸੋਹਣ ਸਿੰਘ ਭਖਾਣਾ ਅਤੇ ਲਾਲਾ ਹਰਦਿਆਲ ਤੋਂ ਪ੍ਰੇਰਿਤ ਸੀ| ਉਸ ਨੇ ਲਾਲਾ ਹਰਦਿਆਲ ਨਾਲ ਇਨਕਲਾਬੀ ਅਖਬਾਰ ਗ਼ਦਰ ਚਲਾਉਣ ਵਿੱਚ ਕੰਮ ਕੀਤਾ| ਕਰਤਾਰ ਸਿੰਘ ਸਰਾਭਾ ਨੇ ਇਸ ਅਖ਼ਬਾਰ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਲਈ ਯੂਨੀਵਰਸਿਟੀ ਛੱਡ ਦਿੱਤੀ| ਅਮਰੀਕਾ ਤੋਂ ਪਰਤੇ ਕਈ ਭਾਰਤੀ ਪੰਜਾਬ ਵਿੱਚ ਗ਼ਦਰ ਪਾਰਟੀ ਨਾਲ ਜੁੜ ਗਏ| ਇਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ| ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇਕ ਸੱਚਾ ਸੁੱਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨੌਜਵਾਨ ਸੀ| ਜਿਸ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਤੋਂ ਆਪਣਾ ਸਰਬੰਸ ਵਾਰ ਦਿੱਤਾ| ਅਜਿਹੇ ਸੂਰਵੀਰ ਬੇਖ਼ੌਫ਼ ਅਤੇ ਸਿਰਲੱਥ ਸੂਰਮੇ ਕਾਰਨ ਹੀ ਅੰਗਰੇਜ਼ਾਂ ਨੇ 15 ਅਗਸਤ ਸੰਨ 1947 ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਹਿੰਦੋਸਤਾਨ ਨੂੰ ਸੁਤੰਤਰ ਕਰ ਦਿੱਤਾ| ਇਸ ਤਰ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਦੱਸਿਆ ਗਿਆ| ਇਸ ਮੌਕੇ ਤੇ ਮੈਡਮ ਸ਼ਿਵਾਨੀ ਅਰੋੜਾ ਜੀ ਅਤੇ ਹੋਰ ਸਟਾਫ ਮੌਜੂਦ ਸੀ|