Sunday, August 31
Shadow

ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਚੀਫ ਜੁਡੀਸ਼ੀਅਲ ਮਜਿਸਟਰੇਟ ਅਤੇ ਐਡਵੋਕੇਟ ਟੀਮ ਨੇ ਸਕੂਲ ਵਿੱਚ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਲਈ ਸੈਮੀਨਾਰ ਲਗਾਇਆ|

Share Please

 

ਮੋਗਾ(ਪਰਵੀਨ ਗੋਇਲ): ਮਿਤੀ 05/04/2023 ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚੰਦਪੁਰਾਣਾ ਮੋਗਾ ਵਿਖੇ ਸਕੂਲ ਅਧਿਆਪਕਾਂ/ਸਟਾਫ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਲਈ ਲੀਗਲ ਸਰਵਿਸ ਅਥਾਰਟੀ ਮੋਗਾ ਵੱਲੋਂ ਸੈਮੀਨਾਰ ਆਯੋਜਨ ਕੀਤਾ ਗਿਆ| ਇਸ ਸੈਮੀਨਾਰ ਵਿੱਚ ਸ੍ਰੀ ਅਵਨੀਸ਼ ਕੁਮਾਰ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ| ਸਕਰੇਟਰੀ ਜਿਲਾ ਲੀਗਲ ਸਰਵਿਸ ਅਥਾਰਟੀ ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ|

ਇਸ ਤੋ ਇਲਾਵਾ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਵੀ ਹਾਜ਼ਰ ਹੋਏ ਇਸ ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਰਜਿੰਦਰ ਸਿੰਘ ਪੰਜਾਬੀ ਮਾਸਟਰ ਜੀ ਨੇ ਸਕੂਲ ਵਿਦਿਆਰਥੀਆਂ ਤੇ ਸਟਾਫ ਨੂੰ ਅੱਜ ਦੇ ਸੈਮੀਨਾਰ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਮੁੱਖ ਮਹਿਮਾਨ ਸ੍ਰੀ ਸ੍ਰੀ ਅਮਰੀਸ਼ ਕੁਮਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੀ ਨੂੰ ਸਭ ਦੇ ਰੂਬਰੂ ਕਰਵਾਇਆ|

ਇਸ ਤੋਂ ਬਾਅਦ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਜੀ ਨੇ ਮੁਫ਼ਤ ਕਾਨੂੰਨੀ ਸੇਵਾਵਾਂ ਸੜਕ ਸੁਰੱਖਿਆ ਨਿਯਮ, ਨਸ਼ਿਆਂ ਤੋਂ ਬਚਾਅ ਆਦਿ ਬਾਰੇ ਮੁੱਢਲੀ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਜੱਜ ਸਾਹਿਬ ਜੀ ਨੇ ਮੁਫ਼ਤ ਕਾਨੂੰਨੀ ਸਹਾਇਤਾ 1968 ਟੋਲ ਫਰੀ ਨੰਬਰ ਸਭਨਾਂ ਲਈ ਕਈ ਵਿਸ਼ਿਆਂ ਤੇ ਜਾਣਕਾਰੀ ਮੁਹਇਆ ਕਰਵਾਈ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਦੇ ਕੇ ਵੀ ਜੱਜ ਸਾਹਿਬ ਨੇ ਉਨ੍ਹਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ ਅੰਤ ਵਿੱਚ ਸਕੂਲ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ ਜੀ ਨੇ ਜੱਜ ਸਾਹਿਬ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ|

292 Comments

Leave a Reply

Your email address will not be published. Required fields are marked *

Call Us