ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮਾਰ ਕੁਟਾਈ ਦੇ ਮਾਮਲੇ ਨੂੰ 14 ਘੰਟੇ ਵਿੱਚ ਟਰੇਸ ਕਰਕੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਜਲੰਧਰ/ਰਾਹੁਲ ਅਗਰਵਾਲ: ਸ੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਵਿਰਕ, PPS, DCP-Iny, ਸ੍ਰੀ ਕੰਵਲਪ੍ਰੀ TVਤ ਸਿੰਘ ਚਾਹਲ PPS, ADCP-1, ਸ੍ਰੀ ਨਿਰਮਲ ਸਿੰਘ PPS/ACP ਸੈਂਟਰਲ, ਅਤੇ ਇੰਸਪੈਕਟਰ ਰਾਜਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਜੀ ਦੀ ਨਿਗਰਾਨੀ ਹੇਠ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾ ਨੰਬਰ 201 ਮਿਤੀ 08.07.2023 ਜੁਰਮ 323,365,506,148,149 IPC ਵਾਧਾ ਜੁਰਮ 25/54/59 ਅਸਲਾ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੇ ਦੋਸ਼ੀਆਂ ਨੂੰ ਉਕਤ ਘਟਨਾ ਤੋਂ ਤਕਰੀਬਨ 14 ਘੰਟੇ ਵਿੱਚ ਹੀ ਟਰੇਸ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 08.07,2023 ਨੂੰ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਗਸਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਕਾਕੀ ਪਿੰਡ ਚੌਂਕ ਰਾਮਾਮੰਡੀ ਜਲੰਧਰ ਮੌਜੂਦ ਸੀ ਤਾਂ ਮੌਕ...