Wednesday, February 12
Shadow

ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮਾਰ ਕੁਟਾਈ ਦੇ ਮਾਮਲੇ ਨੂੰ 14 ਘੰਟੇ ਵਿੱਚ ਟਰੇਸ ਕਰਕੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

Share Please

ਜਲੰਧਰ/ਰਾਹੁਲ ਅਗਰਵਾਲ: ਸ੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਵਿਰਕ, PPS, DCP-Iny, ਸ੍ਰੀ ਕੰਵਲਪ੍ਰੀ TVਤ ਸਿੰਘ ਚਾਹਲ PPS, ADCP-1, ਸ੍ਰੀ ਨਿਰਮਲ ਸਿੰਘ PPS/ACP ਸੈਂਟਰਲ, ਅਤੇ ਇੰਸਪੈਕਟਰ ਰਾਜਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਜੀ ਦੀ ਨਿਗਰਾਨੀ ਹੇਠ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾ ਨੰਬਰ 201 ਮਿਤੀ 08.07.2023 ਜੁਰਮ 323,365,506,148,149 IPC ਵਾਧਾ ਜੁਰਮ 25/54/59 ਅਸਲਾ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੇ ਦੋਸ਼ੀਆਂ ਨੂੰ ਉਕਤ ਘਟਨਾ ਤੋਂ ਤਕਰੀਬਨ 14 ਘੰਟੇ ਵਿੱਚ ਹੀ ਟਰੇਸ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 08.07,2023 ਨੂੰ ASI ਵਿਕਟਰ ਮਸੀਹ, ਚੌਂਕੀ ਇੰਚਾਰਜ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਗਸਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਕਾਕੀ ਪਿੰਡ ਚੌਂਕ ਰਾਮਾਮੰਡੀ ਜਲੰਧਰ ਮੌਜੂਦ ਸੀ ਤਾਂ ਮੌਕਾ ਪਰ ਸ੍ਰੀਮਤੀ ਹਰਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਮਕਾਨ ਨੰਬਰ B-2, ਨਿਊ ਗਨੇਸ਼ ਨਗਰ ਜਲੰਧਰ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਮਿਤੀ 08.07.2023 ਨੂੰ ਵਕਤ ਕਰੀਬ 12:10 PM ਹੋਵੇਗਾ ਕਿ ਉਸਦੇ ਪਤੀ ਅਮਰੀਕ ਸਿੰਘ ਰੋਟੀ ਖਾ ਕੇ ਘਰ ਦੇ ਬਾਹਰ ਗਲੀ ਵਿੱਚ ਸੈਰ ਕਰ ਰਹੇ ਸੀ ਅਤੇ ਅਚਾਨਕ ਇੱਕ ਕਾਰ ਨੰਬਰੀ PB17-A-5606 ਮਾਰਕਾ ਟੋਇਟਾ ਕਰੋਲਾ ਰੰਗ ਲਾਲ ਵਿੱਚ ਕੁਝ 4/5 ਵਿਅਕਤੀਆਂ ਅਤੇ ਇੱਕ ਔਰਤ ਅਤੇ ਮੋਟਰਸਾਇਕਲ ਪਰ ਸਵਾਰ 02 ਵਿਅਕਤੀ ਆਏ ਜਿਹਨਾ ਨੇ ਉਸਦੇ ਪਤੀ ਅਮਰੀਕ ਸਿੰਘ ਦੀ ਮਾਰ ਕੁਟਾਈ ਕਰਕੇ ਜਬਰਦਸਤੀ ਉਕਤ ਕਾਰ ਟੋਇਟਾ ਕਰੋਲਾ ਰੰਗ ਲਾਲ ਵਿੱਚ ਪਾ ਕੇ ਫਰਾਰ ਹੋ ਗਏ। ਜਿਸਦੇ ਅਧਾਰ ਤੇ ਮੁਕੱਦਮਾ ਨੰਬਰ 2001 ਮਿਤੀ 08.07,2023 ਜੁਰਮ 323,365,506,148,149 IPC ਵਾਧਾ ਜੁਰਮ 25/54/59 ਅਸਲਾ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੀ ਹਦਾਇਤ ਪਰ ਇੰਸਪੈਕਟਰ ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਅਤੇ ASI ਵਿਕਟਰ ਮਸੀਹ ਇੰਚਾਰਜ ਚੌਂਕੀ ਦਕੋਹਾ ਵੱਲੋਂ ਸਪੈਸ਼ਲ ਟੀਮ ਗਠਿਤ ਕਰਕੇ ਪੂਰੀ ਚੌਕਸੀ ਅਤੇ ਸੰਜੀਦਗੀ ਨਾਲ ਪੂਰੇ ਰਾਮਾ ਮੰਡੀ ਜਲੰਧਰ ਵਿਖੇ ਏਰੀਆ ਦੀ ਨਾਕਾਬੰਦੀ ਅਤੇ ਘੇਰਾਬੰਦੀ ਕੀਤੀ ਗਈ।

ਦੌਰਾਨੇ ਨਾਕਾਬੰਦੀ ਰਾਮਾ ਮੰਡੀ ਚੌਂਕ ਵਾਲੀ ਸਾਇਡ ਤੋਂ ਢਿੱਲਵਾ ਚੌਕ ਜਲੰਧਰ ਵਾਲੀ ਸਾਇਡ ਨੂੰ ਇੱਕ ਕਾਰ ਨੰਬਰੀ PB17-A-5606 ਮਾਰਕਾ ਟੋਇਟਾ ਕਰੇਲਾ ਰੰਗ ਲਾਲ ਆਉਂਦੀ ਦਿਖਾਈ ਦਿੱਤੀ। ਜਿਸਨੂੰ ASI ਵਿਕਟਰ ਮਸੀਹ ਨੇ ਸਮੇਤ ਪੁਲਿਸ ਪਾਰਟੀ ਦੇ ਉਕਤ ਕਾਰ ਨੂੰ ਰਾਊਂਡ ਅਪ ਕੀਤਾ ਅਤੇ ਦੋਸ਼ੀਆਨ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਠਿਆਲਾ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ , ਬਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਜੰਡਿਆਲਾ ਗੁਰੂ ਥਾਣਾ ਜੰਡਿਆਲਾ ਜਿਲ੍ਹਾ ਅੰਮ੍ਰਿਤਸਰ , ਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਲ ਸਰਾ ਜੋਧੇ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ , ਗੁਰਮੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਖੂਹੀ ਵੇਹੜਾ ਸਠਿਆਲਾ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ , ਅੰਮ੍ਰਿਤਪਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪੱਤੀ ਢਾਬੀ ਵੇਹੜਾ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ , ਅਰਸ਼ਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੱਤੀ ਢਾਬੀ ਵੇਹੜਾ ਥਾਣਾ ਬਿਆਸ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ।

3 Comments

Leave a Reply

Your email address will not be published. Required fields are marked *

Call Us