ਜਲੰਧਰ(ਰਾਹੁਲ ਅਗਰਵਾਲ): ਅੱਜ ਮਿਤੀ 15.06.2023 ਨੂੰ ਮਾਣਯੋਗ ਅਦਾਲਤ ਸ਼੍ਰੀ ਇੰਦਰਜੀਤ ਸਿੰਘ (PCS) JMIC,1# class ਜੁਵਨਾਇਲ ਕੋਰਟ ਗਾਂਧੀ ਵਨੀਤਾ ਆਸ਼ਰਮ ਕਪੂਰਥਲਾ ਰੋਡ ਜਲੰਧਰ ਜੀ ਦੀ ਅਦਾਲਤ ਵਿੱਚ ਕੇਸ ਨੰਬਰ BA 715 of 2023 Sajjan Versus State of Punjab ਵਿੱਚ ਜੁਵਾਨਾਇਲ ਸਜਨ ਦੀ ਜਮਾਨਤ ਸਬੰਧੀ ਅਰੋਪੀ ਵਿਜੈ ਕੁਮਾਰ ਪੁੱਤਰ ਸਵਰਨ ਦਾਸ ਵਾਸੀ ਪਿੰਡ ਗੁੜੇ ਤਹਿਸੀਲ ਨਕੋਦਰ ਜਿਲਾ ਜਲੰਧਰ ਵਲੋਂ ਕੁਲਦੀਪ ਕੁਮਾਰ ਪੁੱਤਰ ਲਹਿੰਬਰ ਸਿੰਘ ਨਾਮ ਦੇ ਅਤੇ ਮੰਗਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਟੁੱਟ ਕਲਾ ਤਹਿਸੀਲ ਨਕੋਦਰ ਜਿਲਾ ਜਲੰਧਰ ਵਲੋ ਗਵਾਹ ਦੇ ਤੌਰ ਤੇ ਦਸਤਾਵੇਜ ਅਤੇ ਆਈ ਡੀ ਪਰੂਫ ਪੇਸ਼ ਕੀਤੇ ਗਏ ਸਨ, ਜਿਹਨਾ ਨੂੰ ਤਸਦੀਕ ਕਰਨ ਤੇ ਜਾਅਲੀ ਪਾਏ ਗਏ, ਜਿਸ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 2 ਜਲੰਧਰ ਦੇ ਹਦਾਇਤ ਤੇ ASI ਅਨਿਲ ਕੁਮਾਰ 394 ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੌਕਾ ਪਰ ਪੁੱਜ ਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ।
ਜੋ ਦੋਸ਼ੀਆ ਪਾਸੋਂ ਹੋਰ ਜਿਲਿਆਂ ਵਿੱਚ ਵੱਖ ਵੱਖ ਮਾਣਯੋਗ ਅਦਾਲਤਾਂ ਵਿੱਚ ਹੋਰ ਦਿਤੀਆਂ ਜਾਅਲੀ ਜਮਾਨਤਾਂ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰ 81 ਮਿਤੀ 15.06.2023 ਅੱਧ 420/467 ਭ:ਦ ਥਾਣਾ ਡਵੀਜਨ ਨੰ 2 ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਤਫਤੀਸ਼ ਜਾਰੀ ਹੈ।
Your article helped me a lot, is there any more related content? Thanks!