ਜਲੰਧਰ (ਰਾਹੁਲ ਅਗਰਵਾਲ) : ਮਿਤੀ 15-06-2023 ਨੂੰ ਨਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ B-11/103 ਡਾਕਟਰ ਅੰਬੇਦਕਰ ਨਗਰ ਚੁਗਿੱਟੀ ਜਲੰਧਰ ਨੇ ਇਤਲਾਹ ਦਿੱਤੀ ਸੀ ਕਿ ਉਸਨੇ ਆਪਣਾ ਆਟੋ ਨੰਬਰੀ PB08-BJ-5105 ਨੂੰ ਮਿਤੀ 13-06-2023 ਨੂੰ ਰਾਤ ਸਮੇਂ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ਜੋ ਮਿਤੀ 14-06-2023 ਨੂੰ ਸੁਭਾ 5 ਵਜੇ ਉਸਨੇ ਦੇਖਿਆ ਤਾਂ ਉਸਦਾ ਆਟੋ ਨੰਬਰੀ PB08-B1-5105 ਉਥੇ ਨਹੀਂ ਸੀ ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਰਾਮਾਮੰਡੀ ਜਲੰਧਰ ਦੇ ASI ਸੋਮਨਾਥ ਵੱਲੋ ਮੁਕੱਦਮਾ ਨੰਬਰ 172 ਮਿਤੀ 15-06-2023 ਅ/ਧ 379/411/34 ਭ:ਦ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ।
ਜੋ ਦੋਰਾਨੇ ਤਫਤੀਸ਼ ਮਿਤੀ 15-06-2023 ਨੂੰ ਇੰਸ: ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਅਗਵਾਈ ਹੇਠ ASI ਸੋਮਨਾਥ ਵੱਲੋ ਖਾਸ ਇਤਲਾਹ ਤੇ ਅਵਤਾਰ ਨਗਰ ਚੁਗਿੱਟੀ ਜਲੰਧਰ ਤੋਂ ਆਟੋ ਚੋਰੀ ਕਰਨ ਵਾਲੇ ਬਲਵੀਰ ਚੰਦ ਪੁੱਤਰ ਗੁਲਜਾਰਾ ਰਾਮ ਵਾਸੀ ਮੁਹੱਲਾ ਡਾ. ਅੰਬੇਦਕਰ ਨਗਰ ਜਲੰਧਰ ਅਤੇ ਕ੍ਰਿਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ 315 ਅਵਤਾਰ ਨਗਰ ਚੁਗਿੱਟੀ ਜਲੰਧਰ ਨੂੰ ਸਮੇਤ ਚੋਰੀ ਦੇ ਆਟੋ ਨੰਬਰੀ PB08-BJ-5105, ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋ ਹੋਰ ਚੋਰੀ ਦੀਆ ਵਾਰਦਾਤਾਂ ਅਤੇ ਇਹਨਾਂ ਨਾਲ ਸ਼ਾਮਲ ਹੋਰ ਸਾਥੀ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।