ਮੋਗਾ(ਪਰਵੀਨ ਗੋਇਲ):- ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਮੋਗਾ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈ ਹਾਰਟ ਸਕੂਲ ਪਰੀ ਨਰਸਰੀ ਅਤੇ ਯੂ ਕੇ ਜੀ ਕਲਾਸ ਦੇ ਵਿਦਿਆਰਥੀਆਂ ਲਈ ਮਨਾਇਆ ਵਿਸ਼ਵ ਦਿਵਸ। ਇਸ ਮੌਕੇ ਤੇ ਸਕੂਲ ਚੇਅਰਮੈਨ ਸ੍ਰੀ ਸੁਭਾਸ਼ਪਲਤਾ ਜੀ, ਮੈਡਮ ਪਰਮਜੀਤ ਪਲਤਾ, ਅਮਿਤ ਪਲਤਾ ਜੀ, ਸ਼੍ਰੇਆ ਪਲਤਾ ਜੀ, ਦਵਿੰਦਰ ਪਲਤਾ ਜੀ,ਕਿਰਨ ਪਲਤਾ, ਡਾਇਰੈਕਟਰ ਐਂਡ ਪਿ੍ੰਸੀਪਲ ਸ਼ਿਵਾਨੀ ਅਰੋੜਾ ਜੀ ਸ਼ਾਮਿਲ ਹੋਏ।
ਇਸ ਮੌਕੇ ਤੇ ਸਕੂਲ ਸਟਾਫ ਨੇ ਬਹੁਤ ਸੋਹਣੇ ਤਰੀਕੇ ਨਾਲ ਸਕੂਲ ਨੂੰ ਸਜਾਇਆ ਬੱਚਿਆਂ ਨੂੰ ਗਾਊਣ ਪਹਿਨਾ ਕੇ ਪ੍ਰਮੋਸ਼ਨ ਸਰਟੀਫਿਕੇਟ ਵੀ ਦਿੱਤੇ ਗਏ। ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਯੂਕੇਜੀ ਚੋਂ ਪਹਿਲੇ ਸਥਾਨ ਤੇ ਨਾਅਰਾ ਅਤੇ ਦਿਲਪ੍ਰੀਤ ਰਹੀਆਂ। ਦੂਸਰੇ ਸਥਾਨ ਤੇ ਚਿਰਾਕਸ਼ ਤੇ ਹਿਮਾਂਕ ਰਹੇ। ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਦੀ ਮੈਨੇਜਮੇਂਟ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਭਾਸ ਪਲਤਾ ਜੀ ਨੇ ਕਿਹਾ ਕਿ ਅਜੇਹੇ ਦਿਵਸ ਮਨਾਉਣ ਨਾਲ ਬੱਚਿਆਂ ਦਾ ਮਾਨਸਿਕ ਤੇ ਬੌਧਿਕ ਵਿਕਾਸ ਹੁੰਦਾ ਹੈ। ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਅਸੀਂ ਅਜਿਹੇ ਦਿਵਸ ਮਨਾਉਂਦੇ ਰਹਾਂਗੇ।