Tuesday, February 11
Shadow

ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀ ਕਾਬੂ

Share Please

ਜਲੰਧਰ/ਰਾਹੁਲ ਅਗਰਵਾਲ: ਮਿਤੀ 30.06.2023 ਨੂੰ ਏ.ਐਸ.ਆਈ ਜਸਵਿੰਦਰ ਸਿੰਘ 798 ਜੋ ਵਾਈ ਪੁਆਇੰਟ ਭਗਤ ਸਿੰਘ ਕਲੋਨੀ ਜਲੰਧਰ ਮੋਜੂਦ ਸੀ, ਪਾਸ ਮੁੱਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਨਰਿੰਦਰ ਸਿੰਘ ਉਰਫ ਨਿਸ਼ੂ ਪੁੱਤਰ ਬਲਵੀਰ ਸਿੰਘ ਵਾਸੀ ਅਸ਼ੋਕ ਵਿਹਾਰ ਜਲੰਧਰ ਅਤੇ ਵਿਸ਼ਾਲ ਕੁਮਾਰ ਉਰਫ ਵਿਸ਼ੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚੱਕ ਜਿੰਦਾ ਜਲੰਧਰ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ। ਜੋ ਇਹ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਪਰ ਜਾਅਲੀ ਨੰਬਰ ਪੀ.ਬੀ-08-ਸੀ.ਟੀ-4384 ਲਗਾ ਕੇ ਖੋਹ ਕੀਤੇ ਮੋਬਾਇਲ ਫੋਨ ਵੇਚਣ ਲਈ ਜਿੰਦਾ ਪਿੰਡ ਤੋਂ ਵੇਰਕਾ ਮਿਲਕ ਪਲਾਟ ਵੱਲ ਆ ਰਹੇ ਹਨ ਜੇਕਰ ਹੁਣੇ ਵੇਰਕਾ ਮਿਲਕ ਪਲਾਟ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।

ਜਿਸ ਤੇ ਮੁੱਕਦਮਾ ਨੰਬਰ 70 ਮਿਤੀ 30.06.2023 ਜੁਰਮ 379,379ਬੀ,34 ਭ:ਦ ਥਾਣਾ ਡਵੀਜਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਰਾਨੇ ਨਾਕਾਬੰਦੀ ਨਰਿੰਦਰ ਸਿੰਘ ਉਰਫ ਨਿਸ਼ੂ ਪੁੱਤਰ ਬਲਵੀਰ ਸਿੰਘ ਵਾਸੀ ਅਸ਼ੋਕ ਵਿਹਾਰ ਜਲੰਧਰ ਅਤੇ ਵਿਸ਼ਾਲ ਕੁਮਾਰ ਉਰਫ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚੱਕ ਜਿੰਦਾ ਜਲੰਧਰ ਨੂੰ ਦੋਰਾਨੇ ਚੈਕਿੰਗ ਇਕ ਚੋਰੀ ਸੁਦਾ ਮੋਟਰਸਾਈਕਲ ਨੰਬਰੀ PB08-CT-4384 ਮਾਰਕਾ ਹੀਰੋ ਹਾਂਡਾ ਸਪਲੈਂਡਰ ਜਾਅਲੀ ਨੰਬਰ ਅਤੇ ਮੋਬਾਇਲ ਫੋਨ ਓਪੋ-ਏ16 ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਨ ਦੀ ਨਿਸ਼ਾਨਦੇਹੀ ਪਰ ਇੱਕ ਹੋਰ ਮੋਟਰਸਾਈਕਲ ਨੰਬਰੀ PB08-BN-4881 ਬ੍ਰਾਮਦ ਕੀਤਾ ਗਿਆ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਚੋਰੀ ਦੀਆ ਵਾਰਦਾਤਾਂ ਵਿੱਚ ਸ਼ਾਮਲ ਹੋਣ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

1 Comment

Leave a Reply

Your email address will not be published. Required fields are marked *

Call Us