Wednesday, February 12
Shadow

ਡੋਡੇ ਚੂਰਾ ਪੋਸਟ ਸਮੇਤ ਦੋਸ਼ੀ ਗ੍ਰਿਫ਼ਤਾਰ

Share Please

ਜਲੰਧਰ (ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਸ਼੍ਰੀ ਹਰਿੰਦਰ ਸਿੰਘ ਵਿਰਕ DCP Investigation ਜਲੰਧਰ, ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS, ADCP-1, ਸ਼੍ਰੀ ਦਮਨਬੀਰ ਸਿੰਘ PPS, ACP North ਜਲੰਧਰ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਨਸ਼ੀਆ ਦੀ ਰੋਕ ਥਾਮ ਲਈ ਥਾਣਾ ਡਵੀਜ਼ਨ ਨੰਬਰ 1 ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।

ਮਿਤੀ 21-07.2023 ਨੂੰ ਇੰਸਪੈਕਟਰ ਨਵਦੀਪ ਸਿੰਘ ਨੰਬਰ 75/ਜੇ.ਆਰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਜਲੰਧਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਮਕਸੂਦਾਂ ਚੋਂਕ ਤੋਂ ਬਿਧੀਪੁਰ ਫਾਟਕ ਜਲੰਧਰ ਵੱਲ ਜਾ ਰਹੇ ਸੀ ਤਾਂ ਮੋੜ ਅਮਾਨਤਪੁਰ ਤੋਂ ਥੋੜਾ ਪਿਛੇ ਸੱਜੇ ਹੱਥ ਸੜਕ ਕਿਨਾਰੇ ਖਾਲੀ ਜਗ੍ਹਾ ਵੱਲ ਇੱਕ ਟਰੱਕ ਨੰਬਰੀ JK01-AT-1026, ਇਸਦੇ ਮਗਰ ਇੱਕ ਕਾਰ ਸਵਿਫਟ ਰੰਗ ਸਿਲਵਰ ਨੰਬਰੀ JK01-AN-6372 ਅਤੇ ਇੱਕ ਕਾਰ ਮਾਰੂਤੀ ਨੰਬਰੀ PB10-V-0502 ਰੰਗ ਚਿੱਟਾ ਖੜੇ ਸੀ। ਜਿਹਨਾਂ ਵਹੀਕਲਾਂ ਪਾਸ ਖੜੇ ਤਿੰਨ ਵਿਅਕਤੀ ਪਲਾਸਟਿਕ ਦੇ ਬੋਰੇ ਟਰੱਕ ਵਿਚੋ ਕੱਢ ਕੇ ਕਾਰਾਂ ਵਿੱਚ ਰੱਖ ਰਹੇ ਸੀ। ਜਿਹਨਾਂ ਨੂੰ ਸ਼ੱਕ ਦੀ ਬਿਨਾਹ ਤੇ ਚੈੱਕ ਕਰਨ ਵਾਸਤੇ ਗੱਡੀ ਰੋਕੀ ਤਾਂ ਤਿੰਨੋ ਯਕਦਮ ਘਬਰਾ ਕੇ ਭੱਜਣ ਲੱਗੇ ਤਾਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਤਿੰਨਾਂ ਨੂੰ ਕਾਬੂ ਕਰਕੇ ਵਾਰੋ ਵਾਰੀ ਨਾਮ ਅਤੇ ਪੁੱਛੇ ਤਾਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਉਵੇਸ਼ ਅਹਿਮਦ ਪੁੱਤਰ ਗੁਲਾਮ ਕਾਦਿਰ ਗੂਜਰੀ ਵਾਸੀ ਟੰਗ ਬਾਗ ਈਦਗਾਹ ਸ਼੍ਰੀਨਗਰ, ਜੰਮੂ ਐਂਡ ਕਸ਼ਮੀਰ, ਦੂਸਰੇ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਮੰਡ ਉਰਫ ਮਨੀ ਪੁੱਤਰ ਦਲਵਿੰਦਰ ਸਿੰਘ ਵਾਸੀ ਮੰਡ ਮੋੜ ਥਾਣਾ ਕਰਤਾਪੁਰ ਜਿਲਾ ਜਲੰਧਰ ਅਤੇ ਤੀਸਰੇ ਨੇ ਆਪਣਾ ਨਾਮ ਫਰਾਕਤ ਅਹਿਮਦ ਸੂਦ ਪੁੱਤਰ ਸੁਲੇਮਾਨ ਸੂਦ ਵਾਸੀ ਪਿੰਡ ਬੰਦੀ ਬ੍ਰਾਹਮਣਾ ਜਿਲਾ ਬਾਰਾਮੂਲਾ ਜੰਮੂ ਐਂਡ ਕਸ਼ਮੀਰ ਦੱਸੇ।

ਜਿਸ ਤੇ ਮੋਕਾ ਪਰ ਸ਼੍ਰੀ ਦਮਨਬੀਰ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ, ਉੱਤਰੀ ਕਮਿਸ਼ਨਰੇਟ ਜਲੰਧਰ ਨੂੰ ਬੁਲਾਇਆ ਗਿਆ ਅਤੇ ਜਿਹਨਾਂ ਦੀ ਨਿਗਰਾਨੀ ਹੇਠ ਗੱਡੀਆ ਦੀ ਤਲਾਸ਼ੀ ਕਰਨ ਤੇ ਕਾਰ ਸਵਿਫਟ JK01-AT-1026 ਵਿੱਚੋਂ 2 ਬੋਰਿਆ ਵਿੱਚ 40.325 ਕਿਲੋ, ਕਾਰ ਮਾਰੂਤੀ ਵਿੱਚੋਂ 3 ਬੋਰਿਆ ਵਿੱਚੋਂ 50.185 ਕਿਲੋ ਅਤੇ ਟਰੱਕ ਵਿੱਚੋਂ 7 ਬੋਰਿਆ ਵਿੱਚੋਂ140.72 ਕਿਲੋ ਡੋਡੇ ਚੂਰਾਪੋਸਤ (ਕੁੱਲ 231.23 ਕਿਲੋ) (2 ਕੁਇੰਟਲ 31 ਕਿਲੋ 23 ਗਰਾਮ) ਡੋਡੇ ਚੂਰਾ ਪੋਸਤ) ਬ੍ਰਾਮਦ ਹੋਏ। ਜਿਸ ਤੇ ਦੋਸ਼ੀਆਨ ਨੂੰ ਹਸਬ ਜ਼ਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

3 Comments

Leave a Reply

Your email address will not be published. Required fields are marked *

Call Us