Saturday, February 15
Shadow

ਰੋਟਰੀ ਕਲੱਬ ਆਫ ਜਲੰਧਰ ਸਾਊਥ ਦੀ ਟੀਮ ਨੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਕੰਮਾਂ ਦੀ ਕੀਤੀ ਸ਼ਲਾਘਾ

Share Please

 

ਜਲੰਧਰ (ਰਾਹੁਲ ਅਗਰਵਾਲ): ਰੋਟਰੀ ਕਲੱਬ ਆਫ ਜਲੰਧਰ ਸਾਊਥ ਦੀ ਸਮੁੱਚੀ ਟੀਮ ਨੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਜਲੰਧਰ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਮਰਪਿਤ NGO ਮੈਂਬਰ ਕਮੇਟੀ ਦਾ ਸਨਮਾਨ ਕੀਤਾ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਲੋੜਵੰਦਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਪਿਛਲੇ ਕਾਫੀ ਸਮੇਂ ਤੋਂ ਅਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 11 ਰੁਪਏ ਵਿੱਚ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ ਦਿੱਤੀ ਜਾ ਰਹੀ ਹੈ।

ਇਸੇ ਤਰ੍ਹਾਂ ਫੂਡ ਸਪਲਾਈ ਵੈਨ ਪ੍ਰੋਜੈਕਟ ਤਹਿਤ ਹਰ ਰੋਜ਼ ਦੁਪਹਿਰ ਸਮੇਂ ਸੜਕਾਂ ‘ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਵਾਲੇ ਲੋੜਵੰਦ, ਬੇਘਰੇ, ਨਿਆਸਰੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।

ਜਿਸ ਵਿੱਚ ਰੋਟਰੀ ਕਲੱਬ ਜਲੰਧਰ ਸਾਊਥ ਵੱਲੋਂ ਰਾਸ਼ਨ ਦੀ ਸੇਵਾ ਕੀਤੀ ਗਈ।ਰੋਟਰੀ ਕਲੱਬ ਆਫ ਜਲੰਧਰ ਸਾਊਥ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਅਤੇ ਵਾਹਿਗੁਰੂ ਦਾ ਧੰਨਵਾਦ ਜਿਸਨੇ ਇਹ ਮਾਣ ਬਖਸ਼ਿਆ।

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ
ਮਨੁੱਖਤਾ ਦੀ ਸੇਵਾ ਸਾਡਾ ਧਰਮ ਹੈ।

ਆਉਣ ਵਾਲੇ ਸਮੇਂ ਵਿੱਚ ਹਰੇਕ ਸ਼ਹਿਰ ਵਿਚ ਸਾਰੀ ਸੰਗਤ ਦੇ ਸਹਿਯੋਗ ਸਦਕਾ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ.

Leave a Reply

Your email address will not be published. Required fields are marked *

Call Us