14 ਕਿੱਲੋ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀ ਗਿ੍ਫ਼ਤਾਰ
ਜਲੰਧਰ (ਰਾਹੁਲ ਅਗਰਵਾਲ) : ਮਿਤੀ 16-06-2023 ਨੂੰ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਅਰੁਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕਾਜੀ ਮੰਡੀ ਤੋਂ ਵਾਪਸ ਥਾਣਾ ਰਾਮਾਮੰਡੀ ਨੂੰ ਆ ਰਹੇ ਸੀ ਕਿ ਬਾਬਾ ਬੁੱਲੇ ਸ਼ਾਹੀ ਦੀ ਜਗ੍ਹਾ 120 ਫੁੱਟੀ ਰੋਡ ਨੇੜੇ ਸਰਟੀਟ ਲਾਇਟ ਦੀ ਰੋਸ਼ਨੀ ਵਿੱਚ 2 ਮੋਨੇ ਨੌਜਵਾਨ ਆਪਣੇ ਮੋਢੇ ਪਰ ਵਜਨਦਾਰ ਬੋਰੇ ਰੱਖਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਕ੍ਰਮਵਾਰ ਆਪਣਾ ਆਪਣਾ ਨਾਮ ਕਰਨ ਕੁਮਾਰ ਪੁੱਤਰ ਵਿਕਰਾਂਤ ਵਾਸੀ 248/12 ਗਲੀ ਨੰਬਰ 3 ਨਵੀ ਅਬਾਦੀ ਸੰਤੋਖਪੁਰਾ ਜਲੰਧਰ ਅਤੇ ਅਜੇ ਸ਼ਰਮਾ ਪੁੱਤਰ ਮੁਕੇਸ਼ ਸ਼ਰਮਾ ਵਾਸੀ WM-ਬਸਤੀ ਗੁਜਾਂ ਜਲੰਧਰ ਹਾਲ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਜਲੰਧਰ ਦੱਸਿਆ।
ਜਦ ਉਹਨਾਂ ਦੇ ਬੋਰਿਆ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਬੋਰਿਆ ਵਿੱਚੋ 7/7 ਕਿੱਲੋ ਕੁੱਲ 14 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸਤੇ ਕਰਨ ਕੁਮਾਰ ਅਤੇ ਅਜੇ ਸ਼ਰਮਾ ਦੇ ਖਿਲਾਫ ...
