ਜਲੰਧਰ ਕੈਂਟ ਪੁਲਿਸ ਨੇ ਇੱਕ ਵਿਅਕਤੀ ਨੂੰ 04 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ
ਜਲੰਧਰ ਕੈਂਟ(ਰਾਹੁਲ ਅਗਰਵਾਲ):- ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਨ ਸਬੰਧੀ ਚਲਾਈ ਮੁੰਹਿਮ ਦੇ ਮੱਦੇਨਜਰ ਸ੍ਰੀ ਆਦਿਤਿਆ IPS, ADCP-ਸਿਟੀ-2 ਕਮਿਸ਼ਨਰ ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ ACP ਕੈਂਟ ਕਮਿਸ਼ਨਰੇਟ ਜਲੰਧਰ ਜੀ ਦੀਆ ਹਦਾਇਤਾ ਅਨੁਸਾਰ 51 ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ASI ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ-ਸਵਾਰੀ ਪ੍ਰਾਈਵੇਟ ਵਹਿਕਲਾ ਬ੍ਰਾਏ ਗਸ਼ਤ ਕਰਦੇ ਹੋਏ GNA ਚੌਕ ਤੋ ਸੋਫੀ ਪਿੰਡ ਨੂੰ ਜਾ ਰਹੇ ਸੀ ਕਿ ਜਦੋ ਪੁਲਿਸ ਪਾਰਟੀ ਹਾਥੀ ਗੇਟ ਤੋ ਥੋੜਾ ਅੱਗੇ ਪੁੱਜੀ ਤਾਂ ਇਕ ਮੋਨਾ ਨੋਜਵਾਨ ਪੁਲਿਸ ਪਾਰਟੀ ਦੇ ਅੱਗੇ ਪੈਦਲ ਜਾ ਰਿਹਾ ਸੀ।
ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਸੱਜੀ ਜੇਬ ਵਿਚੋ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਸੁੱਟ ਦਿਤਾ।ਜਿਸ ਨੂੰ ASI ਸਤਵਿੰਦਰ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇ ਆਪਣਾ ਨਾਮ ਕੁਲਵੰਤ ਕੁਮਾਰ ਪੁੱਤਰ ਪਰਮਜੀਤ ਵਾਸੀ ਕੁੱਕੜ ਪਿੰਡ ਥਾਣਾ ਸਦਰ ਜਲੰਧਰ ਦੱਸਿਆ।ਕੁਲਵੰਤ ਕ...
