ਮੋਗਾ(ਪ੍ਰਵੀਨ ਗੋਇਲ):- ਮੋਗਾ ਜ਼ਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿਸੀਪਲ ਸ੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ| ਸਕੂਲ ਵਿੱਚ ਕਿੰਡਰਗਾਰਟਨ ਸੈਸ਼ਨ ਦੇ ਬੱਚਿਆਂ ਵਿੱਚ ਸਵਾਲ-ਜਵਾਬ ਪ੍ਰਤੀਯੋਗਿਤਾ ਕਰਵਾਈ ਗਈ| ਜਿਸ ਵਿਚ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ |ਉਹ ਬਹੁਤ ਹੀ ਉਤਸਾਹਿਤ ਸਨ| ਇਸ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ|
ਇਹ ਇੱਕ ਤਰਾਂ ਬੱਚਿਆਂ ਲਈ ਖੇਡ ਦੇ ਵਾਂਗ ਸੀ| ਅਧਿਆਪਕਾਂ ਵੱਲੋਂ ਬੱਚੇ ਦੇ ਸਹੀ ਜਵਾਬ ਦੇਣ ਤੇ ਉਨ੍ਹਾਂ ਦੀ ਪ੍ਰਸੰਸਾ ਵੀ ਕੀਤੀ ਗਈ ਹੈ ਤਾਂ ਜੋ ਉਹ ਅੱਗੇ ਤੋਂ ਹੋਰ ਵੀ ਵਧੀਆ ਢੰਗ ਨਾਲ ਪੜਨ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਬੱਚਿਆਂ ਦੇ ਆਚਰਨ ਵਿਹਾਰ ਵਿੱਚ ਸਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦੇ ਹਨ ਉਨ੍ਹਾਂ ਮੋਗਾ ਸਕੂਲ ਵਿਖੇ ਹਮੇਸ਼ਾ ਤੋਂ ਹੀ ਇਸ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਦਾ ਮਾਨਸਿਕ ਵਿਕਾਸ ਸੁਚਾਰੂ ਢੰਗ ਨਾਲ ਹੋ ਸਕੇ| ਇਹ ਛੋਟੇ ਛੋਟੇ ਉਪਰਾਲਿਆਂ ਸਦਕਾ ਬੱਚਿਆਂ ਵਿਚੋਂ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਕਰਕੇ ਸਮਾਜ ਨੂੰ ਚੰਗੇ ਲੀਡਰ ਮਿਲਦੇ ਹਨ ਇਸ ਦੌਰਾਨ ਪ੍ਰਿੰਸੀਪਲ ਅਸ਼ਵਨੀ ਅਰੋੜਾ ਜੀ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਇਹੋ ਜਿਹੀਆਂ ਪ੍ਰਤੀਯੋਗਿਤਾਵਾਂ ਕਰਵਾਇਆ ਜਾਣਗੀਆਂ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ|
Your article helped me a lot, is there any more related content? Thanks!
Can you be more specific about the content of your article? After reading it, I still have some doubts. Hope you can help me.