Saturday, February 15
Shadow

CIA-STAFF ਜਲੰਧਰ ਵੱਲੋਂ 3 ਨਜਾਇਜ ਪਿਸਤੋਲ ਸਮੇਤ 4 ਦੋਸ਼ੀ ਗ੍ਰਿਫਤਾਰ

Share Please

 

ਜਲੰਧਰ(ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS DCP/Inv. ਸ੍ਰੀ ਭੁਪਿੰਦਰ ਸਿੰਘ PPS, ADCP-Inv, ਸ੍ਰੀ ਪਰਮਜੀਤ ਸਿੰਘ, PPS ACP Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ INSP ਇੰਦਰਜੀਤ ਸਿੰਘ ਇੰਚਾਰਜ CIA-STAFF ਜਲੰਧਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆ ਵਿਚ 03 ਮੁਕੱਦਮੇ ਦਰਜ ਰਜਿਸਟਰ ਕਰਵਾ ਕੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋ 03 ਨਜਾਇਜ ਪਿਸਤੋਲ ਸਮੇਤ 11 ਜਿੰਦਾ ਰੌਂਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 19-08-2023 ਨੂੰ CIA-STAFF ਜਲੰਧਰ ਦੀ ਇਕ ਪੁਲਿਸ ਪਾਰਟੀ ਬਾ ਸਿਲਸਿਲਾ ਗਸ਼ਤ ਥਾ ਚੈਕਿੰਗ ਤੋੜੇ ਪੁਰਸ਼ਾਂ ਦੇ ਸਬੰਧ ਵਿੱਚ ਨਹਿਰ ਪੁਲੀ ਬਸਤੀ ਬਾਵਾ ਖੇਲ ਜਲੰਧਰ ਮੌਜੂਦ ਸੀ । ਜਿਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਗਗਨਦੀਪ ਪੁੱਤਰ ਅਮਰਜੀਤ ਸਿੰਘ ਵਾਸੀ ਕੱਚਾ ਕੋਟ ਜਲੰਧਰ ਅਤੇ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੰਘਰਾਣਾ ਜਿਲਾ ਕਪੂਰਥਲਾ, ਜਿਨਾ ਪਾਸ ਨਜਾਇਜ ਦੇਸੀ ਪਿਸਤੋਲ .32 ਬੋਰ ਹੈ ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਹਨ। ਜਿਨਾ ਨੂੰ ਬਾਬਾ ਬੁੱਢਾ ਜੀ ਨਹਿਰ ਪੁਲ ਨਾਕਾ ਬੰਦੀ ਕਰਕੇ ਕਾਬੂ ਕੀਤਾ ਅਤੇ ਮੁਖਬਰੀ ਦੇ ਅਧਾਰ ਪਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 96 ਮਿਤੀ 19-08-2023 11/$: 25-54-59 Arms Act ਦਰਜ ਰਜਿਸਟਰ ਕੀਤਾ ਗਿਆ ਤੇ ਗਗਨਦੀਪ ਸੂਰਫ ਗੱਗੀ ਦੇ ਕਬਜਾ ਵਿੱਚੋ 01 ਨਜਾਇਜ ਪਿਸਤੌਲ 32 ਬੋਰ ਅਤੇ ਹਰਜਿੰਦਰ ਉਰਫ ਜਿੰਦਰ ਦੇ ਕਬਜਾ ਵਿੱਚੋ 06 ਜਿੰਦਾ ਰੋਂਦ ਸ਼ਾਮਦ ਹੋਏ।

ਇਸੇ ਤਰਾ ਮਿਤੀ 19-08-2023 ਨੂੰ CIA-STAFF ਜਲੰਧਰ ਦੀ ਦੂਸਰੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜੋਤੀ ਚੌਕ ਜਲੰਧਰ ਮੌਜੂਦ ਸੀ ਕਿ, ਜਿੱਥੇ CIA- STAFF ਦੀ ਟੀਮ ਨੇ ਰਾਹੁਲ ਦਾਦਰੀ ਉਰਫ ਇੰਦੀ ਪੁੱਤਰ ਲੋਟ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ WD-275 ਅਲੀ ਮੁੱਹਲਾ ਜਲੰਧਰ ਨੂੰ ਕਾਬੂ ਕੀਤਾ ਜਿਸ ਪਾਸੋ ਦੋਰਾਨੇ ਚੈਕਿੰਗ ਉਸ ਪਾਸੋਂ 01 ਦੋਸ਼ੀ ਪਿਸਟਲ 12 ਬੋਰ ਸਮੇਤ 01 ਜਿੰਦਾ ਰੋਂਦ ਬ੍ਰਾਮਦ ਹੋਇਆ ਅਤੇ ਕਾਬੂਸ਼ੁਦਾ ਰਾਹੁਲ ਦੇ ਖਿਲਾਫ ਥਾਣਾ ਡਵੀਜਨ ਨੰਬਰ 4 ਜਲੰਧਰ ਵਿਖੇ ਮੁਕੱਦਮਾ ਨੰਬਰ 80 ਮਿਤੀ 19-08-2023 U/S: 25-54-59 Arms Act ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰਾਂ ਮਿਤੀ 21-08-2023 ਨੂੰ CIA-STAFF ਜਲੰਧਰ ਦੀ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ Y Point ਹਰਨਾਮਦਾਸਪੁਰਾ ਜਲੰਧਰ ਮੌਜੂਦ ਸੀ। ਜਿਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਕਮਲਜੀਤ ਸਿੰਘ ਉਰਫ ਅਮਨ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੀਰ ਜਿਲ੍ਹਾ ਜੰਮੂ (ਜੰਮੂ ਕਸਮੀਰ)। ਜਿਸ ਪਾਸ ਇੱਕ ਨਜਾਇਜ ਦੇਸੀ ਪਿਸਟਲ ਹੈ। ਜੋ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਕਪੂਰਥਲਾ ਚੌਕ ਤੋਂ ਪਟੇਲ ਚੌਕ ਸਾਇਡ ਵੱਲ ਘੁੰਮ ਰਿਹਾ ਹੈ। ਮੁਖਬਰੀ ਦੇ ਅਧਾਰ ਪਰ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੱਦਮਾ ਨੰਬਰ 112 ਮਿਤੀ 21-08-2023 U/S: 25-54-59 Arms Act ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਦੇ ਕਬਜਾ ਵਿਚੋ 01 ਪਿਸਟਲ 32 ਬੋਰ ਸਮੇਤ 04 ਜਿੰਦਾ ਰੋਦ ਬ੍ਰਾਮਦ ਕੀਤੇ ਗਏ।

ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾਂ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਜਾਇਜ ਵੈਪਨ ਕਿੱਥੋਂ ਅਤੇ ਕਿਸ ਪਾਸੋਂ ਲੈ ਕੇ ਆਏ ਸਨ ਅਤੇ ਉਨਾ ਨੇ ਇਨਾ ਵੈਪਨਾ ਨਾਲ ਕੋਈ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਹੈ ਅਤੇ ਇਹ ਵੈਪਨ ਕਿਸ ਮਕਸਦ ਲਈ ਆਪਣੇ ਪਾਸ ਰੱਖੇ ਹੋਏ ਹਨ।

Call Us