CIA-STAFF ਜਲੰਧਰ ਵੱਲੋਂ 3 ਨਜਾਇਜ ਪਿਸਤੋਲ ਸਮੇਤ 4 ਦੋਸ਼ੀ ਗ੍ਰਿਫਤਾਰ
ਜਲੰਧਰ(ਰਾਹੁਲ ਅਗਰਵਾਲ): ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS DCP/Inv. ਸ੍ਰੀ ਭੁਪਿੰਦਰ ਸਿੰਘ PPS, ADCP-Inv, ਸ੍ਰੀ ਪਰਮਜੀਤ ਸਿੰਘ, PPS ACP Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ INSP ਇੰਦਰਜੀਤ ਸਿੰਘ ਇੰਚਾਰਜ CIA-STAFF ਜਲੰਧਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆ ਵਿਚ 03 ਮੁਕੱਦਮੇ ਦਰਜ ਰਜਿਸਟਰ ਕਰਵਾ ਕੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋ 03 ਨਜਾਇਜ ਪਿਸਤੋਲ ਸਮੇਤ 11 ਜਿੰਦਾ ਰੌਂਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 19-08-2023 ਨੂੰ CIA-STAFF ਜਲੰਧਰ ਦੀ ਇਕ ਪੁਲਿਸ ਪਾਰਟੀ ਬਾ ਸਿਲਸਿਲਾ ਗਸ਼ਤ ਥਾ ਚੈਕਿੰਗ ਤੋੜੇ ਪੁਰਸ਼ਾਂ ਦੇ ਸਬੰਧ ਵਿੱਚ ਨਹਿਰ ਪੁਲੀ ਬਸਤੀ ਬਾਵਾ ਖੇਲ ਜਲੰਧਰ ਮੌਜੂਦ ਸੀ । ਜਿਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਗਗਨਦੀਪ ਪੁੱਤਰ ਅਮਰਜੀਤ ਸਿੰਘ ਵਾਸੀ ਕੱਚਾ ਕੋਟ ਜਲੰਧਰ ਅਤੇ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ...