Wednesday, February 12
Shadow

ਕਮਿਸ਼ਨਰਰੇਟ ਪੁਲਿਸ ਅਫਸਰਾਂਨ ਨਾਲ ਕੀਤੀ ਗਈ ਮੀਟਿੰਗ

Share Please

ਜਲੰਧਰ : (ਰਾਹੁਲ ਅਗਰਵਾਲ) ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਕਮਿਸ਼ਨਰ ਪੁਲਿਸ ਆਫਿਸ ਕਾਨਫਰੰਸ ਹਾਲ ਵਿਖੇ ਹਰਵਿੰਦਰ ਸਿੰਘ ਵਿਰਕ ਪੀਪੀਐਸ,ਡੀਸੀਪੀ ਇੰਨਵੈਸਟੀਗੇਸ਼ਨ ਵੱਲੋਂ ਕਮਿਸ਼ਨਰਰੇਟ ਪੁਲਿਸ ਅਫਸਰਾਂਨ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਬਡਵੀਜ਼ਨਾ ਦੇ ਏਸੀਪੀ ਸਾਹਿਬਾਨ ਅਤੇ ਸਾਰੇ ਥਾਣਾ ਮੁੱਖੀ ਹਾਜਰ ਸਨ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਹੁਕਮਾਂ ਮੁਤਾਬਕ ਐੱਨਡੀਪੀਐਸ ਅਤੇ ਆਰਮਸ ਐਕਟ ਤਹਿਤ ਵਿਚਾਰ ਅਧੀਨ ਕੇਸਾਂ ਦੀ ਪੈਰਵਾਈ ਸੰਜੀਦਗੀ ਨਾਲ ਕੀਤੀ ਜਾਵੇ।ਹਿਸਟਰੀ ਸ਼ੀਟਰ ਦੀਆਂ ਲਿਸਟਾਂ ਤੇ ੳਚੇਚੇ ਤੋਰ ਤੇ ਥਿਆਨ ਕਰਕੇ ਕਾਰਵਾਈ ਅਮਲ ਵਿੱਚ ਲਿਆਉਣ ਲਈ ਆਖਿਆ ਗਿਆ। ਥਾਣਿਆ ਵਿੱਚ ਪੈਂਡਿੰਗ ਦਰਖਾਸਤਤਾ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਖਿਆ ਗਿਆ ਹੈ ਕਿ ਦਰਖਾਸਤਾਂ ਦਾ ਜਲਦੀ ਨਿਪਟਾਰਾ ਕਰਕੇ ਸ਼ਹਿਰ ਵਾਸੀਆਂ ਨੂੰ ਇਨਸਾਫ ਦੇਣ ਵਿੱਚ ਦੇਰੀ ਨਾ ਕੀਤੀ ਜਾਵੇ। ਦਿਵਾਲੀ ਅਤੇ ਹੋਰ ਤਿਉਹਾਰ ਸੀਜਨ ਨੂੰ ਮੁੱਖ ਰੱਖਦੇ ਹੋਏ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਸੁਚੇਤ ਰਹਿਣ ਲਈ ਆਖਿਆ ਗਿਆ। ਪੀਸੀਆਰ ਅਤੇ ਜੂਲੋ ਟੀਮਾਂ ਨੂੰ ਸ਼ਿਵਟਾਂ ਦੇ ਤਹਿਤ 24 ਘੰਟੇ ਅਲਰਟ ਮੋਡ ਤੇ ਰੱਖਿਆ ਜਾਵੇ। ਸ਼ਹਿਰ ਭਰ ਵਿੱਚ ਅਲੱਗ ਅਲੱਗ ਸਮੇਂ ਅਤੇ ਸਥਾਨਾਂ ਤੇ ਨੱਕੇ ਲਗਾਏ ਜਾਣ।ਕੋਈ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਅਫਸਰ ਜਿੰਮੇਵਾਰ ਹੋਣਗੇ। ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋ ਕਰਪਸ਼ਨ ਨੂੰ ਲੈ ਕੇ ਜੀਰੋ ਟੋਲਰੈਂਸ ਨੂੰ ਜਮੀਨੀ ਸਤਰ ਤਕ 100 ਪ੍ਰਤੀਸ਼ਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਸੁਣਾਈਆ ਗਈਆਂ ਹਨ।

Call Us