ਜਲੰਧਰ (ਰਾਹੁਲ ਅਗਰਵਾਲ) ਜਲੰਧਰ ਅੱਜ ਨਿਆ ਮੋਰਚਾ ਪੰਜਾਬ ਦੇ ਪੰਜਾਬ ਪ੍ਰਧਾਨ ਰਾਜੂ ਪਹਿਲਵਾਨ ਨੇ ਥਾਣਾ ਡਿਵੀਜ਼ਨ ਨੰਬਰ 4 ਦੇ ਐਸਐਚਓ ਗੁਰਪ੍ਰੀਤ ਸਿੰਘ ਜੀ ਨੂੰ ਮੋਨਿਕਾ ਟਾਵਰ ਵਿੱਚ ਚੱਲ ਰਹੇ ਹੁੱਕਾ ਬਾ਼ਰ ਦੇ ਖਿਲਾਫ ਸ਼ਿਕਾਇਤ ਦਿੱਤੀ ਅਤੇ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੋਨਿਕਾ ਟਾਵਰ ਦੇ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਧੱਜੀਆਂ ਉਡਾਉਂਦੇ ਹੋਏ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਹੁੱਕਾਬਾਰ ਚੱਲ ਰਿਹਾ ਹੈ ਅਤੇ ਯੁਵਾ ਪੀੜੀ ਨੂੰ ਨਸ਼ੇ ਵੱਲ ਧਕੇਲ ਰਿਹਾ ਹੈ ।
ਨਿਆ ਮੋਰਚਾ ਪੰਜਾਬ ਪ੍ਰਧਾਨ ਰਾਜੂ ਪਹਿਲਵਾਨ ਨੇ ਕਿਹਾ ਕਿ ਇਹ ਹੁੱਕਾ ਬਾਰ ਮਾਲਿਕ ਇਨਾ ਸ਼ਾਤਿਰ ਹੈ ਕਿ ਇਹ ਹੁੱਕਾ ਬਾ਼ਰ ਦਾ ਸਟਰ ਬੰਦ ਕਰਕੇ ਹੁੱਕਾ ਬਾਰ ਚਲਾ ਰਿਹਾ ਹੈ। ਉਨਾਂ ਕਿਹਾ ਕਿ ਉਹ ਇਲਾਕੇ ਦੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਰਿਹਾ ਹੈ ।
ਰਾਜੂ ਪਹਿਲਵਾਨ ਨੇ ਕਿਹਾ ਕਿ ਸਾਡੀ ਡਿਵੀਜ਼ਨ ਨੰਬਰ 4 ਦੇ ਐਸਐਚਓ ਗੁਰਪ੍ਰੀਤ ਸਿੰਘ ਜੀ ਨੂੰ ਮੰਗ ਹੈ ਕਿ ਹੁੱਕੇ ਬਾਰ ਨੂੰ ਛੇਤੀ ਬੰਦ ਕਰਾਇਆ ਜਾਵੇ ਅਤੇ ਇਸਦੇ ਮਾਲਿਕ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।