Tuesday, February 11
Shadow

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਲਾਅ ਐਂਡ ਆਰਡਰ ਦੀ ਮਾੜੀ ਵਿਵਸਥਾ ਨੂੰ ਲੈ ਕੇ ਕਢਿਆ ਗਿਆ ਕੈਂਡਲ ਮਾਰਚ

Share Please

ਪੰਜਾਬ – (ਰਾਹੁਲ ਅਗਰਵਾਲ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਲਾਅ ਐਂਡ ਆਰਡਰ ਦੀ ਮਾੜੀ ਵਿਵਸਥਾ ਨੂੰ ਲੈ ਕੇ ਕੈਂਡਲ ਮਾਰਚ ਕਢਿਆ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਸ਼ਹਿਰ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਬੇਕਾਬੂ ਹੈ । ਰੋਜਾਨਾ ਸ਼ਹਿਰ ਵਿਚ ਲੁਟਾਂ ਖੋਹਾਂ, ਡਕੈਤੀਆਂ ਤੇ ਗੋਲੀਕਾਂਡ ਜਿਹੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਤੇ ਪਰ ਹਾਲਾਤ ਬਿਲਕੁਲ ਵੀ ਕੰਟਰੋਲ ਤੋ ਬਾਹਰ ਹਨ । ਅੱਜ ਹਰ ਵਰਗ ਇਸ ਨਿਕੰਮੀ ਸਰਕਾਰ ਤੋ ਦੁਖੀ ਹੈ । ਨਾ ਤਾਂ ਵਪਾਰੀ ਸੁਰਖਿਅਤ, ਨਾ ਦੁਕਾਨਦਾਰ ਸੁਰਖਿਅਤ, ਨਾ ਹੀ ਆਮ ਲੋਕ ਸੁਰਖਿਅਤ, ਲੋਕ ਤਾਂ ਸਵੇਰੇ ਸੈਰ ਕਰਨ ਤੋ ਵੀ ਗੁਰੇਜ ਕਰ ਰਹੇ ਹਨ ਇਹੋ ਜਿਹੇ ਹਾਲਾਤ ਕਦੀ ਵੀ ਦੇਖਣ ਨੂੰ ਨਹੀ ਮਿਲੇ ਸਨ ।ਸ਼ਰੇਆਮ ਗੋਲੀਆਂ ਚਲ ਰਹੀਆਂ ਹਨ, ਕਤਲ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋ ਪਹਿਲਾ ਨੂੰ ਵਡੇ ਵਡੇ ਸੁਪਨੇ ਦਿਖਾਏ ਗਏ ਪਰ ਅੱਜ ਸਭ ਕੁਝ ਉਸ ਦੇ ਉਲਟ ਹੋ ਰਿਹਾ ਹੈ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸਿਰਫ ਸਟੇਜਾਂ ਤੇ ਚੁਟਕਲੇ ਸੁਣਾ ਰਹੇ ਹਨ । ਇਹ ਸਰਕਾਰ ਸਿਰਫ ਇਸ਼ਤਿਹਾਰਬਾਜੀ ਤੇ ਟਿਕੀ ਹੋਈ ਹੈ । ਜੇਕਰ ਸਰਕਾਰ ਨੇ ਇਸ ਹਾਲਾਤ ਤੇ ਕਾਬੂ ਨਾ ਪਾਇਆ ਤਾਂ ਸ਼ਹਿਰ ਦੇ ਹਾਲਾਤ ਦਿਨੋ ਦਿਨ ਹੋ ਬਦਤਰ ਹੋ ਜਾਣਗੇ । ਅੱਜ ਕਾਂਗਰਸ ਪਾਰਟੀ ਵਲੋ ਇਸ ਸਰਕਾਰ ਨੂੰ ਕੁੰਭਕਰਨੀ ਨੀਂਦ ਤੋ ਉਠਾਉਣ ਲਈ ਇਹ ਕੈਂਡਲ ਮਾਰਚ ਕੀਤਾ ਗਿਆ ਹੈ ਇਸ ਮੌਕੇ ਤੇ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ, ਹਰੀਸ਼ ਢਲ, ਰਛਪਾਲ ਜਖੂ, ਰਾਜੇਸ਼ ਜਿੰਦਲ ਟੋਨੂੰ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ ਮਹਿਲਾ ਪ੍ਰਧਾਨ, ਰਣਦੀਪ ਸਿੰਘ ਸੰਧੂ, ਨਰੇਸ਼ ਵਰਮਾ, ਗੁਰਜੀਤ ਸਿੰਘ ਕਾਹਲੋ, ਪਵਨ ਕੁਮਾਰ, ਮਨਮੋਹਨ ਸਿੰਘ ਬਿਲਾ,ਭਗਤ ਬਿਸ਼ਨ ਦਾਸ,ਸੰਜੂ ਅਰੋੜਾ, ਬਲਰਾਜ ਠਾਕੁਰ, ਤਰਸੇਮ ਸਿੰਘ ਲਖੋਤਰਾ, ਬਚਨ ਲਾਲ, ਅਨਮੋਲ ਗਰੋਵਰ,ਬਲਬੀਰ ਅੰਗਰਾਲ, ਜਗਦੀਸ਼ ਰਾਮ ਸਮਰਾਏ, ਪ੍ਰਭਦਿਆਲ ਭਗਤ, ਮਹਿੰਦਰ ਸਿੰਘ ਗੁਲੂ, ਰਵੀ ਸੈਣੀ, ਪਰਮਜੋਤ ਸਿੰਘ ਸ਼ੈਰੀ ਚਢਾ, ਡਾ ਜਸਲੀਨ ਸੇਠੀ, ਪਲਨੀ ਸਵਾਮੀ, ਜਗਜੀਤ ਸਿੰਘ ਜੀਤਾ, ਡਾ ਸੁਰਿੰਦਰ ਕਲਿਆਣ, ਕੁਲਦੀਪ ਸ਼ਰਮਾ, ਅਸ਼ਵਨੀ ਸ਼ਰਮਾ, ਸੁਖਵਿੰਦਰ ਸੁਚੀ ਪਿੰਡ ਰਵਿੰਦਰ ਸਿੰਘ ਲਾਡੀ, ਅਮਨ ਧੰਨੋਵਾਲੀ, ਸੁਨੀਲ ਦੁਗਲ, ਰਾਣਾ ਹਰਸ਼ ਵਰਮਾ, ਸੋਮ ਰਾਜ,ਸੋਮੀ, ਆਨੰਦ ਬਿਟੂ, ਸ਼ੁਭਾਸ਼ ਅਗਰਵਾਲ, ਰਾਜ ਕੁਮਾਰ ਰਾਜੂ, ਗੋਤਮ ਖੋਸਲਾ, ਲਵੀ ਸੋਹਲ,ਸੁਰਜੀਤ ਕੌਰ ਅਬਾਦਪੁਰਾ, ਮੀਨੂੰ ਬਗਾ, ਪਲਵੀ, ਚੰਦਰ ਕਾਂਤਾ, ਆਸ਼ਾ ਰਾਣੀ, ਆਸ਼ਾ ਸਹੋਤਾ, ਬਬਲੀ ਬਰਾਰ ਦੀਪਕ ਟੇਲਾ, ਸਤਪਾਲ ਰਾਏ, ਗੋਰਾ ਗਿਲ, ਯਸ਼ ਪਾਲ ਸਫਰੀ, ਜਗਮੋਹਨ ਸਿੰਘ, ਬੋਬ ਮਲਹੋਤਰਾ, ਭਾਰਤ ਭੂਸਨ, ਅਸ਼ੋਕ ਖੰਨਾ, ਲਛਮਣ ਦਾਸ, ਬਿਸ਼ਮਬਰ ਕੁਮਾਰ,ਸੁਦੇਸ਼ ਕੁਮਾਰ, ਅਰੁਣ, ਸਾਹਿਲ ਸਹਿਦੇਵ, ਨਵਦੀਪ ਜਰੇਵਾਲ, ਸਚਿਨ ਸਰੀਨ, ਗੁਰਕ੍ਰਿਪਾਲ ਸਿੰਘ ਭਟੀ, ਅਮਰੀਕ ਕੇ ਪੀ, ਰਵਿੰਦਰ ਕੀਮਤੀ, ਪਵਨ ਕੌਸ਼ਲ, ਮੌਜੂਦ ਸਨ

Call Us