Saturday, February 15
Shadow

ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ – ਮੋਂਟੂ ਸਭਰਵਾਲ

Share Please

ਜਲੰਧਰ(ਰਾਹੁਲ ਅਗਰਵਾਲ):- ਦੇਸ਼ ਅੰਦਰ ਚੱਲ ਰਹੇ ਅਨੇਕਾਂ NGO ਵਲੋਂ ਜਰੂਰਤਮੰਦ ਗਰੀਬ ਪਰਿਵਾਰਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾਂਦੀ ਹੈ ਅਤੇ ਕਈ ਨੇਕ ਦਿਲ ਰੂਹਾਂ ਸਮੇਂ ਸਮੇਂ ਤੇ ਇਨਸਾਨੀਅਤ ਦੇ ਨਾਤੇ ਆਪਣੇ ਤੌਰ ਤੇ ਅਜਿਹੇ ਪਰਿਵਾਰਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸੇ ਪਰੰਪਰਾ ਨੂੰ ਅੱਗੇ ਤੌਰਦੇ ਹੋਏ ਦੀਪ ਨਗਰ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਮੋਂਟੂ ਸਭਰਵਾਲ ਵਲੋਂ ਹਰ ਮਹੀਨੇ 60 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਂਦਾ ਹੈ।

ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੀ ਸਮੁੱਚੀ ਮਾਨਵਤਾ ਦੀ ਸੇਵਾ ਹੈ। ਮੋਂਟੂ ਸਭਰਵਾਲ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਦਾ ਸਦਕਾ ਉਨ੍ਹਾਂ ਵਲੋਂ ਆਮ ਜਨਤਾ ਦੀ ਸਹੂਲੀਅਤ ਲਈ ਦੀਪ ਨਗਰ ਵਿਖੇ ਆਮ ਆਦਮੀ ਪਾਰਟੀ ਦਾ ਦਫਤਰ ਖੋਲਿਆ ਹੋਇਆ ਹੈ, ਜਿਥੇ ਦੀਪ ਨਗਰ ਅਤੇ ਆਸਪਾਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾ ਕੇ ਆ ਰਹੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ।

ਯੂਥ ਆਗੂ ਮੋਂਟੂ ਸਭਰਵਾਲ ਨੇ ਕਿਹਾ ਕਿ ਅਜਿਹੇ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਮੇਹਰ ਦਾ ਸਦਕਾ ਇਹ ਸੇਵਾ ਇਸੇ ਤਰਾਂ ਹੀ ਲਗਾਤਾਰ ਜਾਰੀ ਰਹੇਗੀ।

Leave a Reply

Your email address will not be published. Required fields are marked *

Call Us