Tuesday, February 11
Shadow

ਰਾਮਾਮੰਡੀ ਕਮਿਸ਼ਨਰੇਟ, ਜਲੰਧਰ ਦੀ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ

Share Please

ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ SI ਸੁਖਵੰਤ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬੁਰਾਏ ਨਾਕਾਬੰਦੀ ਲੰਮਾ ਪਿੰਡ ਚੋਕ ਜਲੰਧਰ ਮੌਜੂਦ ਸੀ ਤਾਂ ਇੱਕ ਕਾਰ ਨੰਬਰੀ PB 06-AY -1125 ਕਰੇਟਾ ਰੰਗ ਚਿੱਟਾ ਸੜਕ ਪਰ ਜਾਮ ਲਗਾ ਕੇ ਖੜੀ ਹੋਈ ਨੂੰ ਇਸਦੇ ਡਰਾਈਵਰ ਪੰਕਜ ਪੁੱਤਰ ਦੇਵਰਾਜ ਵਾਸੀ ਮਕਾਨ ਨੰਬਰ 7/8 ਵਾਰਡ ਨੰਬਰ 3 ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਕਾਰ ਅੱਗੇ ਕਰਨ ਲਈ ਕਿਹਾ ਤਾ ਕਾਰ ਦੇ ਡਰਾਈਵਰ ਨੇ ਕਾਰ ਅੱਗੇ ਨਹੀਂ ਕੀਤੀ।

ਜਦੋਂ ਕਾਰ ਦੇ ਡਰਾਈਵਰ ਨੂੰ ਕਾਰ ਦੇ ਕਾਗਜ ਦਿਖਾਉਣ ਲਈ ਕਿਹਾ ਤਾ ਕਾਰ ਦੇ ਡਰਾਈਵਰ ਨਾਲ ਤਿੰਨ ਹੋਰ ਨੌਜਵਾਨ ਪੁਸ਼ਪਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਕਾਨ ਨੰਬਰ 459/19 ਬਾਬੇ ਨਿੰਬੂ ਵਾਲੀ ਗਲੀ ਸੰਤੋਖਪੁਰਾ ਜਲੰਧਰ ਰਾਹੁਲ ਚੋਹਾਨ ਪੁੱਤਰ ਲੇਟ ਸੰਜੀਵ ਚੌਹਾਨ ਵਾਸੀ ਮਕਾਨ ਨੰਬਰ 118 ਅਰਜੁਨ ਨਗਰ ਜਲੰਧਰ ਅਤੇ ਅਜੈ ਕੁਮਾਰ ਉਰਫ ਸੋਨੂੰ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਵਾਰਡ ਨੰਬਰ 10ਫਲੈਟ ਨੰਬਰ 25 ਧਾਰੀਵਾਲ ਗੁਰਦਾਸਪੁਰ ਵੱਲੋ ਪੁਲਿਸ ਪਾਰਟੀ ਨਾਲ ਨਸ਼ੇ ਦੀ ਹਾਲਾਤ ਵਿੱਚ ਬਿਨਾ ਵਜਾ ਹੀ ਬਹਿਸਬਾਜੀ ਕਰਦੇ ਹੋਏ ਧਮਕੀਆ ਦਿੰਦੇ ਹੋਏ ਡਿਊਟੀ ਵਿੱਚ ਰੁਕਾਵਟ ਪਾਉਣ ਕਰਕੇ ਇਹਨਾ ਨੂੰ ਕਾਫੀ ਸਮਝਾਉਣ ਤੇ ਨਾ ਸਮਝਣ ਕਰਕੇ ਇਹਨਾ ਖਿਲਾਫ ਮੁੱਕਦਮਾ ਨੰਬਰ 08 ਮਿਤੀ 06-1-2023 ਅਧ 353,186,506,34 IPC ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾ ਦਾ ਨਸ਼ਾ ਕਰਨ ਸੰਬੰਧੀ ਸਿਵਲ ਹਸਪਤਾਲ ਜਲੰਧਰ ਤੋ ਮੈਡੀਕਲ ਵੀ ਕਰਵਾਇਆ ਗਿਆ ਹੈ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਜੁਡੀਸੀਅਲ ਹਿਰਾਸਤ ਵਿੱਚ ਜੇਲ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Call Us