ਜਲੰਧਰ(ਰਾਹੁਲ ਅਗਰਵਾਲ):- ਮਿਤੀ 06-01-2023 ਨੂੰ INSP ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੁਬੀਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੇ ਵੱਲੋ ਮੁੱਕਦਮਾ ਨੰਬਰ 75 ਮਿਤੀ 03.04.2019 ਅ/ਧ 21/22/15-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਵਿੱਚ ਭਗੋੜੇ ਚੱਲੇ ਆ ਰਹੇ ਦੋਸ਼ੀ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਨੇੜੇ ਕਿਸ਼ਨਪੁਰਾ ਚੋਕ ਜਲੰਧਰ ਵਿਚੋ ਗ੍ਰਿਫਤਾਰ ਕੀਤਾ ਗਿਆ ਹੈ।
ਜੋ ਦੋਸ਼ੀ ਪੀ.ਉ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 10 ਅਜੀਤ ਨਗਰ ਜਲੰਧਰ ਨੂੰ ਅਦਾਲਤ ਵਿੱਚੋ ਬੋਲ ਜੰਪ ਕਰਨ ਕਰਕੇ ਭਗੋੜਾ ਮਿਤੀ 19-11-2022 ਨੂੰ ਬਾ ਅਦਾਲਤ ਸ੍ਰੀ ਲਲਿਤ ਕੁਮਾਰ ਸਿੰਗਲਾ ASI ਵੱਲੋ ਘੋਸ਼ਿਤ ਕੀਤਾ ਗਿਆ ਸੀ ।ਜਿਸਨੂੰ ਅੱਜ ਜੁਡੀਸੀਅਲ ਹਿਰਾਸਤ ਪਰ ਜੇਲ ਭੇਜ ਦਿੱਤਾ ਗਿਆ ਹੈ।