ਮੋਗਾ (ਪਰਵੀਨ ਗੋਇਲ):ਮੋਗਾ ਜ਼ਿਲੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ|
ਇਸ ਮੌਕੇ ਬੱਚਿਆਂ ਨੇ ਪੰਜਾਬੀ ਪਹਿਰਾਵਾਂ ਪਾਇਆ ਜਿਵੇਂ ਕਿ ਮੁੰਡਿਆਂ ਨੇ ਕੁੜਤਾ ਪਜਾਮਾ ਅਤੇ ਕੁੜੀਆਂ ਨੇ ਸਲਵਾਰ ਸੂਟ ਨਾਲ ਫੁਲਕਾਰੀ ਲਈ ਕੁੜੀਆਂ ਨੇ ਮੱਥੇ ਤੇ ਟਿੱਕਾ ਅਤੇ ਗੁੱਤ ਵਿਚ ਪਰਾਂਦਾ ਵੀ ਪਾਇਆ ਸਚਮੁਚ ਪੰਜਾਬੀ ਪਹਿਰਾਵੇ ਵਿੱਚ ਬੱਚੇ ਬਹੁਤ ਸੁੰਦਰ ਲੱਗ ਰਹੇ ਸਨ| ਉਨ੍ਹਾਂ ਵਿੱਚ ਵੱਖਰੀ ਹੀ ਖੁਸ਼ੀ ਅਤੇ ਉਤਸ਼ਾਹ ਸੀ ਇਸ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਅਲੱਗ-ਅਲੱਗ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਿਵੇਂ ਕਿ ਕਈ ਕੁੜੀਆਂ ਨੇ ਗਿੱਧਾ ਪਾਇਆ ਅਤੇ ਮੁੰਡਿਆਂ ਨੇ ਭੰਗੜਾ ਪਾਇਆ ਅਤੇ ਛੋਟੇ ਬੱਚਿਆਂ ਦੁਆਰਾ ਡਾਂਸ ਵੀ ਕੀਤਾ ਗਿਆ| ਕਈ ਬੱਚਿਆਂ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਦੇਖਦੇ ਹੋਏ ਭਾਸ਼ਣ ਦੀ ਬੋਲੇ ਗਏ|
ਬਾਅਦ ਵਿਚ ਸਕੂਲ ਅਧਿਆਪਕਾਂ ਵੱਲੋਂ ਵਿਸਾਖੀ ਦੇ ਤਿਉਹਾਰ ਦਾ ਇਤਿਹਾਸ ਬੱਚਿਆਂ ਨੂੰ ਦੱਸਿਆ ਗਿਆ ਉਨਾਂ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਹਿਬ ਵਿਖੇ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸਗੋਂ ਇਹ ਵੀ ਦੱਸਿਆ ਗਿਆ ਕਿ ਇਹ ਕਿਸਾਨਾਂ ਦਾ ਵੀ ਪ੍ਰਮੁੱਖ ਤਿਉਹਾਰ ਹੈ ਕਿਉਂਕਿ ਇਹ ਹਾੜ੍ਹੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ ਇਸ ਦਿਨ ਬਹੁਤ ਖੁਸ਼ ਹੁੰਦੇ ਹਨ ਅਤੇ ਮੇਲਿਆਂ ਤੇ ਵੀ ਜਾਂਦੇ ਹਨ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਅਧਿਆਪਕਾਂ| ਲੋਕੀ ਤਾਂ ਪਾਇਆ ਗਿਆ ਬੱਚਿਆਂ ਦੇ ਨਾਲ ਨਾਲ ਸਾਰੇ ਸਤੰਬਰ ਦੁਆਰਾ ਵੀ ਬਹੁਤ ਅਨੰਦ ਮਾਣਿਆ| ਸਿਲਸਿਲਾ ਇੱਥੇ ਹੀ ਖਤਮ ਨਹੀਂ ਹੁੰਦਾ ਬੱਚਿਆਂ ਅਤੇ ਅਧਿਆਪਕਾਂ ਦਾ ਫੋਟੋ ਸੈਸ਼ਨ ਵੀ ਕਰਵਾਇਆ ਗਿਆ ਤਾਂ ਜੋ ਇਸ ਪਲ ਨੂੰ ਹਮੇਸ਼ਾਂ ਲਈ ਯਾਦਗਾਰ ਬਣਾਇਆ ਜਾ ਸਕੇ|
Your article helped me a lot, is there any more related content? Thanks!
Your article helped me a lot, is there any more related content? Thanks!