ਜਲੰਧਰ (ਰਾਹੁਲ ਅਗਰਵਾਲ) ਥਾਣਾ 1ਦੀ ਪੁਲਿਸ ਨੇ ਖੋਹ ਕੀਤੇ ਮੋਬਾਈਲ ਫੋਨ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰੂ ਰਵਿਦਾਸ ਚੌਂਕ ਜਲੰਧਰ ਵਿਖੇ ਫਰੂਟ ਦੀ ਰੇਹੜੀ ਲਗਾਉਦੇ ਉਮੇਸ਼ ਯਾਦਵ ਪੁੱਤਰ ਪੂਰਨ ਯਾਦਵ ਮੂਲ ਵਾਸੀ ਝਾਰਖੰਡ ਹਾਲ ਵਾਸੀ ਕਿਰਾਏਦਾਰ ਬੂਟਾ ਮੰਡੀ, ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਨਵੀਂ ਸਬਜੀ ਮੰਡੀ ਮਕਸੂਦਾਂ ਚੋਂ ਫਰੂਟ ਖਰੀਦਣ ਲਈ ਗਿਆ ਸੀ ਜਦੋਂ ਉਹ ਫਰੂਟ ਮੰਡੀ ਦੇ ਫੜ ਨੇੜੇ ਖਲੋ ਕੇ ਕਿਸੇ ਨੂੰ ਫੋਨ ਕਰਨ ਲਈ ਆਪਣਾ ਮੋਬਾਇਲ ਜੇਬ ਵਿਚੋਂ ਕੱਢ ਕੇ ਨੰਬਰ ਡਾਇਲ ਕਰ ਰਿਹਾ ਸੀ ਤਾਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਇਕਲ ਨੰਬਰੀ ਪੀ ਬੀ 08-ਐਫ ਬੀ-3364 ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ। ਜਿਸ ਮੋਟਰਸਾਈਕਲ ਨੂੰ ਸਰਦਾਰ ਨੌਜਵਾਨ ਚਲਾ ਰਿਹਾ ਸੀ ਤੇ ਅਤੇ ਉਸ ਦੇ ਪਿੱਛੇ ਦੋ ਮੰਨੇ ਨੌਜਵਾਨ ਬੈਠੇ ਸੀ। ਤੇ ਇਨਾ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਝਪਟ ਮਾਰ ਕੇ ਉਸ ਹੱਥੋਂ ਮੋਬਾਇਲ ਫੋਨ ਖੋਹ ਲਿਆ ਅਤੇ ਤਿੰਨੋ ਨੌਜਵਾਨ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਕਰਕੇ ਸਬਜ਼ੀ ਮੰਡੀ ਦੇ ਪਿਛਲੇ ਪਾਸੇ ਪੈਂਦੇ ਗੇਟ ਰਾਹੀ ਪਿੰਡ ਨਾਗਰਾ ਵਾਲੇ ਪਾਸੇ ਫਰਾਰ ਹੋ ਗਏ। ਭਾਵੇਂ ਕਿ ਉਸ ਵੱਲੋਂ ਰੌਲਾ ਪਾਉਣ ਤੇ ਇਕੱਤਰ ਹੋਏ ਲੋਕਾਂ ਦੇ ਸਹਿਯੋਗ ਨਾਲ ਉਸ ਵਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀਂ ਆਏ। ਜਿਸ ਦੌਰਾਨ ਥਾਣੇਦਾਰ ਗੁਰਜੀਤ ਸਿੰਘ ਵਲੋਂ ਕੇਸ ਦਰਜ ਕਰਕੇ ਤਫਤੀਸ਼ ਆਰੰਭੀ ਤੇ ਨਵੀਂ ਸਬਜੀ ਮੰਡੀ ਮਕਸੂਦਾਂ ਵਿਚ ਲੱਗੇ ਸੀਸੀਟੀਵੀ ਕੈਮਰਿਆ ਦੀ ਫੁੱਟੇਜ ਖੰਗਾਲੀ। ਜਿਸ ਦੇ ਅਧਾਰ ਤੇ ਲੁਟੇਰਿਆਂ ਦੀ ਪਛਾਣ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਮਕਸੂਦਾਂ ਚੌਂਕ ਵਿਖੇ ਲੱਗੇ ਹੋਏ ਪੁਲਿਸ ਨਾਕੇ ਤੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਵਾਰਦਾਤ ਵੇਲੇ ਮੋਟਰਸਾਇਕਲ ਚਲਾ ਰਹੇ ਸਰਦਾਰ ਨੌਜਵਾਨ ਗਗਨ ਸਿੰਘ ਵਾਸੀ ਮਕਾਨ ਨੰਬਰ 108 ਰਤਨ ਨਗਰ, ਥਾਣਾ ਬਸਤੀ ਬਾਵਾ ਖੇਲ, ਜਲੰਧਰ ਨੂੰ ਵਾਰਦਾਤ ਦੌਰਾਨ ਵਰਤੇ ਗਏ ਮੋਟਰਸਾਈਕਲ ਅਤੇ ਖੋਹ ਕੀਤੇ ਮੋਬਾਈਲ ਸਮੇਤ ਕਾਬੂ ਕਰ ਲਿਆ ਗਿਆ। ਜਿਸ ਕੋਲੋਂ ਗੰਭੀਰਤਾ ਨਾਲ ਪੁੱਛਿ ਗਿੱਛ ਕੀਤੀ ਗਈ ਤੇ ਉਸਨੇ ਦੱਸਿਆ ਕਿ ਉਸ ਵੱਲੋਂ ਆਪਣੇ ਦੋ ਹੋਰ ਸਾਥੀਆਂ ਸਮੇਤ ਨਵੀਂ ਸਬਜੀ ਮੰਡੀ, ਮਕਸੂਦਾ ਤੋਂ ਇਹ ਮੋਬਾਈਲ ਖੋਹ ਕੀਤਾ ਸੀ। ਜਿਸ ਦੌਰਾਨ ਥਾਣੇਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗੋਲਡੀ ਵਾਸੀ ਸੰਗਤ ਸਿੰਘ ਨਗਰ, ਜਲੰਧਰ ਅਤੇ ਨੀਰਜ ਉਰਫ ਕਰਨ ਵਾਸੀ ਸੰਗਤ ਸਿੰਘ ਨਗਰ, ਜਲੰਧਰ ਨੂੰ ਛਾਪੇਮਾਰੀ ਕਰਕੇ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਹੋਰ ਵਾਰਦਾਤਾਂ ਬਾਰੇ ਪੁੱਛਿ ਗਿੱਛ ਕੀਤੀ ਜਾਵੇਗੀ।