Thursday, February 6
Shadow

ਆਨਲਾਈਨ ਫ਼ਰਜ਼ੀ ਸਾਈਟ ਬਣਾ ਕੇ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਵਿਦੇਸ਼ੀਆਂ ਨਾਲ ਮਾਰਦੇ ਸੀ ਠੱਗੀਆ, ਚੜੇ ਪੁਲਿਸ ਦੇ ਅੜਿਁਕੇ

Share Please

ਜਲੰਧਰ (ਰਾਹੁਲ ਅਗਰਵਾਲ) : ਜਲੰਧਰ ਦੀ ਕਮਿਸ਼ਨਰੇਟ ਪੁਲਿਸ ਦੇ ਸੀ ਆਈ ਏ ਸਟਾਫ ਦੀ ਪੁਲਿਸ ਨੇ ਆਨਲਾਈਨ ਫ਼ਰਜੀ ਪ੍ਰੋਫਾਈਲ ਬਣਾ ਕੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਰਿਸ਼ਤਾ ਕਰਾਉਣ ਦਾ ਝਾਂਸਾ ਦੇ ਕੇ ਧੋਖੇ ਨਾਲ ਪੈਸਿਆਂ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨੋਜਵਾਨਾ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਕੋਲੋ ਭਾਰੀ ਮਾਤਰਾ ਵਿੱਚ ਸਮਾਨ ਅਤੇ ਹਜ਼ਾਰਾਂ ਦੀ ਨਕਦੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਲ ਨੇ ਦੱਸਿਆ ਕਿ ਸੀ ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਤਲੁਜ ਚੌਕ ਵਿੱਚ ਮੌਜੂਦ ਸੀ ਕਿ ਉਨ੍ਹਾਂ ਨੂੰ ਮੁੱਖਬਰ ਖਾਸ ਨੇ ਸੂਚਨਾ ਦਿਤੀ ਸੀ ਕਿ ਰੋਹਿਤ ਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਵਾਸੀ ਨਿਊ ਅਮਰੀਕ ਨਗਰ ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਛਿਨਮਸਤਿਕਾਂ ਬਿਲਡਿੰਗ ਦੀ ਚੌਥੀ ਮੰਜ਼ਿਲ ਤੇ ਐਨ ਆਰ ਆਈ ਮੈਰਿਜ ਸਰਵਿਸਸ ਨਾਂ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ ਜਿੱਥੇ ਐਨ ਆਰ ਆਈ ਮੈਰਿਜ ਸਰਵਿਸ ਐਪਲੀਕੇਸ਼ਨ ਚਲਾਉਂਦੇ ਹਨ। ਜਿਸ ਵਿੱਚ ਇਹ ਵਰਚੁਅਲ ਫੋਨ ਨੰਬਰ ਪਾ ਕੇ ਫਰਜੀ ਪ੍ਰੋਫਾਈਲ ਬਣਾ ਕੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਰਿਸ਼ਤਾ ਕਰਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਹਨ।

ਇਸ ਕੰਮ ਲਈ ਇਹਨਾਂ ਨੇ ਆਪਣੇ ਵੱਖਰੇ ਵੱਖਰੇ ਨਾਂ ਤੇ ਆਨਲਾਈਨ ਸਾਇਟਾ ਵੀ ਬਣਾਈਆਂ ਹੋਈਆਂ ਹਨ। ਇਸ ਕੰਮ ਲਈ ਇਹੀ ਲੋਕ ਲੈਂਡਲਾਈਨ ਫੋਨ ,ਕੰਪਿਊਟਰ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਥਾਣਾ ਨੰਬਰ ਛੇ ਵਿੱਚ ਧਾਰਾ 420 120 ਬੀ ਆਈ ਪੀ ਸੀ 66 ਸੀ 66 ਡੀ ਆਈ ਟੀ ਐੱਕਟ ਅਧੀਨ ਮਾਮਲਾ ਦਰਜ ਕਰਕੇ ਮੌਕੇ ਤੇ ਸਾਇਬਰ ਸੈੱਲ ਦੇ ਇੰਚਾਰਜ ਅਤੇ ਚੌਂਕੀ ਬਸ ਸਟੈਂਡ ਦੇ ਇੰਚਾਰਜ ਦੇ ਨਾਲ ਇਸ ਦਫ਼ਤਰ ਵਿੱਚ ਛਾਪਾਮਾਰੀ ਕੀਤੀ ਅਤੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਦਫਤਰ ਵਿੱਚੋਂ 7 ਕੰਪਿਊਟਰ, 3 ਲੈਪਟਾਪ, ਦੋ ਮੋਬਾਇਲ ਫੋਨ ਅਤੇ 16500 ਰੁਪਏ ਦੀ ਨਕਦੀ ਬਰਾਮਦ ਕੀਤੀ।

288 Comments

Leave a Reply

Your email address will not be published. Required fields are marked *

Call Us