ਜਲੰਧਰ(ਰਾਹੁਲ ਅਗਰਵਾਲ):- ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜ਼ੋਨ-। ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀਨਿਰਮਲ ਸਿੰਘ US AT ਸੈਂਟਰਲ ਜਲੰਧਰ ਅਤੇ ਇਸ, ਅਜਾਇਬ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਕਦਮਾ ਨੰਬਰ 343 ਮਿਤੀ 29.11.2022 ਅ/ਧ 304-ਬੀ,34 ਭ:ਦ: ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਜੋ ਮੁਕੱਦਮਾ ਬਰਬਿਆਨ ਗੁਰਦਿਆਲ ਚੰਦ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਪੰਛੀ ਜਗੀਰ ਜਿਲਾ ਜਲੰਧਰ ਦੇ ਦਰਜ ਰਜਿਸਟਰ ਹੋਇਆ ਜਿਸ ਵਿੱਚ ਦੋਸ਼ੀ ਅਮਨਪ੍ਰੀਤ ਸਿੰਘ ਉਰਫ ਰਵੀ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 123 ਗਲੀ ਨੰਬਰ 05 ਕਾਕੀ ਪਿੰਡ ਰਾਮਾ ਮੰਡੀ ਜਲੰਧਰ ਆਪਣੀ ਗ੍ਰਿਫਤਾਰੀ ਤੋਂ ਡਰਦਾ ਮਾਰਾ ਆਪਣੇ ਪਰਵਾਰ ਗੁਰਦਿਆਲ ਸਿੰਘ, ਬਲਵਿੰਦਰ ਕੌਰ, ਸੋਨੀਆ, ਕਮਲਜੀਤ ਸਿੰਘ ਸਮੇਤ ਭੱਜੇ ਹੋਏ ਸੀ।
ਜਿਸ ਨੂੰ ਖੂਫੀਆ ਸੋਰਸਾ ਰਾਹੀ ਚੌਂਕੀ ਇੰਚਾਰਜ ਦਕੇਹਾ A51 ਮਦਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਿਤੀ 09,01,2023 ਨੂੰ ਕਾਫੀ ਪਿੰਡ ਚੌਕ ਜਲੰਧਰ ਮੌਜੂਦ ਸੀ ਤਾ ਰਾਮਾ ਮੰਡੀ ਵਾਲੀ ਸਾਈਡ ਨੂੰ ਪੈਦਲ ਆਉਂਦਾ ਦਿਖਾਈ ਦਿੱਤਾ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਅਚਾਨਕ ਮੌਕਾ ਤੋਂ ਪਿੱਛੇ ਨੂੰ ਮੁੜਨ ਲੱਗਾ ਤਾਂ ਜਿਸਨੂੰ ASI ਮਦਨ ਸਿੰਘ ਨੇ ਸ਼ੱਕ ਦੇ ਅਧਾਰ ਤੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਅਮਨਪ੍ਰੀਤ ਸਿੰਘ ਉਰਫ ਰਵੀ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 123 ਗਲੀ ਨੰਬਰ 05 ਕਾਕੀ ਪਿੰਡ ਰਾਮਾ ਮੰਡੀ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮਾਣਯੋਗ ਆਦਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਦੋਸੀ ਅਮਨਪ੍ਰੀਤ ਸਿੰਘ ਉਰਫ ਰਵੀ ਉਕਤ ਦੇ ਕੋਲ ਬਾਕੀ ਦੋਸ਼ੀਆ ਦੇ ਬਾਰੇ ਹੀ ਇਸ ਨੂੰ ਪਤਾ ਹੈ।ਇਹ ਹੀ ਬਾਕੀ ਦੋਸ਼ੀਆ ਦੇ ਬਾਰੇ ਦੱਸ ਸਕਦਾ ਹੈ।
ਦੋਸ਼ੀ ਦਾ ਨਾਮ ਤੇ ਪਤਾ :- ਅਮਨਪ੍ਰੀਤ ਸਿੰਘ ਉਰਫ ਰਵੀ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 123
ਗਲੀ ਨੰਬਰ 05 ਕਾਕੀ ਪਿੰਡ ਰਾਮਾ ਮੰਡੀ ਜਲੰਧਰ (ਉਮਰ ਕ੍ਰੀਬ 30 ਸਾਲ)