ਜਲੰਧਰ(ਰਾਹੁਲ ਅਗਰਵਾਲ):- ਮੋਨੋਕਾਇਟ ਡੋਰ ਅਤੇ ਚਾਇਨਾ ਡੋਰ, ਪੂਰੇ ਪੰਜਾਬ ਵਿੱਚ ਵੇਚਣ ਅਤੇ ਖਰੀਦਣ ਤੇ ਮਨਾਹੀ ਹੈ। ਜਿਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲ ਵੀ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਇਨਾ ਡੋਰ (ਨਾਇਲੋਨ, ਪਲਾਸਟਿਕ ਜਾਂ ਸਥੇਟਿਕ ਮਟੀਰੀਅਲ ਨਾਲ ਬਣੀ ਡੋਰ, ਜੋ ਪੰਜਾਬ ਸਰਕਾਰ ਦੇ ਮਾਪਦੰਡਾ ਅਨੁਸਾਰ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖਰੀਦ ਕਰਨ, ਸਪਲਾਈ ਕਰਨ ਪਰ ਪੂਰਨ ਤੋਰ ਤੇ ਬੈਨ ਲਗਾਇਆ ਗਿਆ ਹੈ।
ਜੋ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਸਬੰਧ ਵਿੱਚ ਮਿਤੀ 11-01-2023 ਨੂੰ ਥਾਣਾ ਰਾਮਾਮੰਢੀ ਜਲੰਧਰ ਦੇ 81 ਸੁਖਵੰਤ ਸਿੰਘ 220/ICP ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਉਪਕਾਰ ਨਗਰ ਜਲੰਧਰ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਅਸ਼ੋਕ ਕੁਮਾਰ ਗੁਪਤਾ ਪੁੱਤਰ ਧਰਮਪਾਲ ਵਾਸੀ NA- 303, ਗੁਰਦੁਆਰੇ ਵਾਲੀ ਗਲੀ ਕਿਸ਼ਨਪੁਰਾ ਜਲੰਧਰ, ਜੋ ਆਪਣੀ ਦੁਕਾਨ, ਮੰਦਰ ਵਾਲੀ ਗਲੀ ਕਿਸ਼ਨਪੁਰਾ ਜਲੰਧਰ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ,
ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਸੁਖਵੰਤ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆ ਦੇ ਮੰਦਰ ਵਾਲੀ ਗਲੀ ਕਿਸ਼ਨਪੁਰਾ ਵਿੱਚ ਬਣੀ ਇੱਕ ਦੁਕਾਨ ਤੇ ਰੋਡ ਕਰਕੇ ਮੌਕਾ ਤੋਂ ਅਸ਼ੋਕ ਕੁਮਾਰ ਗੁਪਤਾ ਪੁੱਤਰ ਧਰਮਪਾਲ ਵਾਸੀ NA-303, ਗੁਰਦੁਆਰੇ ਵਾਲੀ ਗਲੀ ਕਿਸ਼ਨਪੁਰਾ ਜਲੰਧਰ ਪਾਸੋਂ 281 ਚਾਇਨਾ ਡੋਰ ਦੇ ਗੱਟੂ ਬ੍ਰਾਮਦ ਹੋਣ ਤੇ ਇਸਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 11-01-2023 ਅ/ਧ 188 IPC ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿਖੇ ਦਰਜ ਰਜਿਸਟਰ ਕਰਕੇ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।