ਪੁਲਿਸ ਨੇ ਇਕ ਨੌਜਵਾਨ ਨੂੰ 281 ਚਾਇਨਾ ਡੋਰ ਦੇ ਗੱਟੂ ਸਮੇਤ ਕਾਬੂ ਕੀਤਾ
ਜਲੰਧਰ(ਰਾਹੁਲ ਅਗਰਵਾਲ):- ਮੋਨੋਕਾਇਟ ਡੋਰ ਅਤੇ ਚਾਇਨਾ ਡੋਰ, ਪੂਰੇ ਪੰਜਾਬ ਵਿੱਚ ਵੇਚਣ ਅਤੇ ਖਰੀਦਣ ਤੇ ਮਨਾਹੀ ਹੈ। ਜਿਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲ ਵੀ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਇਨਾ ਡੋਰ (ਨਾਇਲੋਨ, ਪਲਾਸਟਿਕ ਜਾਂ ਸਥੇਟਿਕ ਮਟੀਰੀਅਲ ਨਾਲ ਬਣੀ ਡੋਰ, ਜੋ ਪੰਜਾਬ ਸਰਕਾਰ ਦੇ ਮਾਪਦੰਡਾ ਅਨੁਸਾਰ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖਰੀਦ ਕਰਨ, ਸਪਲਾਈ ਕਰਨ ਪਰ ਪੂਰਨ ਤੋਰ ਤੇ ਬੈਨ ਲਗਾਇਆ ਗਿਆ ਹੈ।
ਜੋ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਸਬੰਧ ਵਿੱਚ ਮਿਤੀ 11-01-2023 ਨੂੰ ਥਾਣਾ ਰਾਮਾਮੰਢੀ ਜਲੰਧਰ ਦੇ 81 ਸੁਖਵੰਤ ਸਿੰਘ 220/ICP ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਉਪਕਾਰ ਨਗਰ ਜਲੰਧਰ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਅਸ਼ੋਕ ਕੁਮਾਰ ਗੁਪਤਾ ਪੁੱਤਰ ਧਰਮਪਾਲ ਵਾਸੀ NA- 303, ਗੁਰਦੁਆਰੇ ਵਾਲੀ ਗਲੀ ਕਿਸ਼ਨਪੁਰਾ ਜਲੰਧਰ, ਜੋ ਆਪਣੀ ਦੁਕਾਨ, ਮੰਦਰ ਵਾਲੀ ਗਲੀ ਕਿਸ਼ਨਪੁਰਾ ਜਲੰਧਰ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ,
ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾ...