ਜਲੰਧਰ ਛਾਉਣੀ(ਰਾਹੁਲ ਅਗਰਵਾਲ):- ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ| ਸਤਵਿੰਦਰ ਸਿੰਘ ਮਿੰਟੂ ਸਕੱਤਰ ਅਨੁਸਾਰ ਸਵੇਰੇ ਨੌ ਵਜੇ ਸ ਸੂਬਾ ਸਿੰਘ ਜੀ ਪਵਾਰ ਵਲੋਂ ਕੁਦਰਤ ਸਿੰਘ ਜੀ ਦੇ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪਾਏ ਗਏ,
ਉਪਰੰਤ ਰਾਤ ਦੇ 9 ਵਜੇ ਦੀਵਾਨਾ ਵਿੱਚ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ, ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ, ਇਸਤ੍ਰੀ ਸਤਿਸੰਗ ਸਭਾ, ਸ੍ਰੀ ਸੁਖਮੰਨੀ ਸੇਵਾ ਸੋਸਇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਜੀਤ ਸਿੰਘ ਜੀ ਖਾਲਸਾ, ਵਿਦਵਾਨ ਤੀਰਥ ਸਿੰਘ ਢਿੱਲੋ ਜੀ ਨੇ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |ਸ ਜੋਗਿੰਦਰ ਸਿੰਘ ਜੀ ਟੱਕਰ ਪ੍ਰਧਾਨ ਗੁਰੂਦਵਾਰਾ ਸਾਹਿਬ ਵੱਲੋ ਸਹਯੋਗੀ ਜਥੇਬੰਦੀਆਂ ਨੂੰ ਸਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਸ ਪਰਗਟ ਸਿੰਘ, ਚਰਨਜੀਤ ਸਿੰਘ ਚੱਢਾ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸੋਢੀ, ਕੁਲਵਿੰਦਰ ਸਿੰਘ ਰਾਜਾ, ਵਿਕ੍ਰਮ ਸਿੰਘ, ਜਗਮੋਹਨ ਸਿੰਘ ਜੋਗਾ, ਹਰਪ੍ਰੀਤ ਸਿੰਘ ਟੀਟੂ ਭਸੀਨ, ਹਰਵਿੰਦਰ ਸਿੰਘ ਮੰਗੀ, ਜਤਿੰਦਰ ਸਿੰਘ ਰਾਜ, ਜਸਵਿੰਦਰ ਸਿੰਘ ਸੰਤੋ, ਮਨਪ੍ਰੀਤ ਸਿੰਘ, ਜਸਪ੍ਰੀਤ, ਬਾਕੀ ਜਸਵਿੰਦਰ ਸਿੰਘ ਕਿੱਟਾ, ਨਿਰਮੋਲਕ ਸਿੰਘ, ਹਰਜੀਤ ਸਿੰਘ ਪੱਪੂ, ਸਤਪਾਲ ਸਿੰਘ ਬੇਦੀ, ਅਰਵਿੰਦਰ ਸਿੰਘ, ਇੰਦਰਪਾਲ ਸਿੰਘ, ਕੰਵਲਜੀਤ ਸਿੰਘ, ਜਸਪਾਲ ਸਿੰਘ ਪ੍ਰਧਾਨ ਗੁਦੁਆਰਾ ਮਈਆ, ਸਤਪਾਲ ਸਿੰਘ ਚੀਮਾਂ, ਹਰਦੀਪ ਸਿੰਘ, ਸਵਿੰਦਰ ਸਿੰਘ ਬੀਰ,ਅਨਿਲ ਚੋਹਾਨ, ਅੰਮ੍ਰਿਤਪਾਲ ਸਿੰਘ ਆਨੰਦ, ਸੰਜੇ ਕਾਲੜਾ, ਜਗਮੋਹਨ ਵਰਮਾ ਆਦੀ ਹਾਜਰ ਸਨ।