Saturday, February 15
Shadow

ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਹੋਈ ਵੱਡੀ ਸਫਲਤਾ ਪ੍ਰਾਪਤ

Share Please

ਜਲੰਧਰ (ਰਾਹੁਲ ਅਗਰਵਾਲ): ਮਿਤੀ 11-08-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਚੁਗਿੱਟੀ ਚੌਕ ਤੋ ਅਵਤਾਰ ਨਗਰ ਜਲੰਧਰ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਅਵਤਾਰ ਨਗਰ ਪਾਰਕ ਨੇੜੇ ਪੁੱਜੀ ਤਾ ਅਬਾਦੀ ਅਵਤਾਰ ਨਗਰ ਜਲੰਧਰ ਪਾਸੋ 02 ਮੋਨੇ ਨੌਜਵਾਨ ਆਪਣੇ ਆਪਣੇ ਸੱਜੇ ਹੱਥ ਵਿਚ ਕਾਲੇ ਰੰਗ ਦੇ ਵਜਨਦਾਰ ਲਿਫਾਫਾ ਫੜੀ ਆਉਂਦੇ ਦਿਖਾਈ ਦਿੱਤੇ ਜੋ ਯਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ, ਜਿਸਨੂੰ ASI ਮਨਜਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਬੂ ਕੀਤੇ ਨੋਜਵਾਨਾ ਨੇ ਕ੍ਰਮਵਾਰ ਆਪਣਾ ਨਾਮ ਵਿੱਕੀ ਗਿੱਲ ਪੁੱਤਰ ਲੇਟ ਧਰਮ ਪਾਲ ਵਾਸੀ ਮਕਾਨ ਨੰਬਰ 308 ਮੁੱਹਲਾ ਅਵਤਾਰ ਨਗਰ ਜਲੰਧਰ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਟਿੰਕੂ ਪੁੱਤਰ ਸੁਲੇਖ ਚੰਦ ਵਾਸੀ ਮਕਾਨ ਨੰਬਰ 313 ਮੁਹੱਲਾ ਅਵਤਾਰ ਨਗਰ ਜਲੰਧਰ ਦੱਸਿਆ ਜੋ ਕਾਬੂ ਸ਼ੁਦਾ ਨੌਜਵਾਨ ਵਿੱਕੀ ਗਿੱਲ ਵਲੋ ਸੁੱਟੇ ਲਿਫਾਫੇ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਵਿਚੋ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਦੋਸ਼ੀ ਵਿੱਕੀ ਗਿੱਲ ਦੀ ਮਜੀਦ ਜਾਮਾ ਤਲਾਸ਼ੀ ਦੌਰਾਨ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿਚੋ 130 ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ ਅਤੇ ਦੂਸਰੇ ਨੋਜਵਾਨ ਟਿੰਕੂ ਵਲੋ ਸੁੱਟੇ ਲਿਫਾਫੇ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਵਿਚੋਂ 70 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਦੋਸ਼ੀ ਟਿੰਕੂ ਦੀ ਮਜੀਦ ਜਾਮਾ ਤਲਾਸ਼ੀ ਦੋਰਾਨ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿਚੋ 160 ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ ਜਿਸਤੇ ਕਾਰਵਾਈ ਕਰਦੇ ਹੋਏ ASI ਬਲਵਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 236 ਮਿਤੀ 11-08-2023 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀਆਨ ਪਾਸੋਂ ਬ੍ਰਾਮਦਸ਼ੁਦਾ ਹੈਰੋਇਨ ਅਤੇ ਨਸ਼ੇ ਦੀ ਸਮੱਗਲਿੰਗ ਵਿੱਚ ਇਹਨਾ ਨਾਲ ਸ਼ਾਮਲ ਹੋਰ ਵਿਅਕਤੀਆ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Call Us