Wednesday, February 12
Shadow

ਹੋਲੀ ਹਾਰਟ ਸਕੂਲ ਮੋਗਾ ਵਿਖੇ ਕਰਵਾਇਆ ਗਿਆ ਸਟੋਰੀ ਟੈਲਿੰਗ ਸੈਸ਼ਨ

Share Please

 

ਮੋਗਾ(ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਕਿੰਡਰਗਾਰਟਨ ਸੈਸ਼ਨ ਦੇ ਬੱਚਿਆਂ ਲਈ ਸਟੋਰੀ ਟੈਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਦਾ ਮੁੱਖ ਮਕਸਦ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨਾ ਹੈ| ਇਸ ਸੈਸ਼ਨ ਦੌਰਾਨ ਅਧਿਆਪਕਾਂ ਵੱਲੋਂ ਪ੍ਰਸਿੱਧ ਕਹਾਣੀ ਦਾ ਵਰਨਰ ਕੀਤਾ ਗਿਆ ਉਹਨਾਂ ਵੱਲੋਂ ਆਡੀਓ ਵੀਜ਼ੂਅਲ ਐਡਸ ਦੀ ਵਰਤੋਂ ਕੀਤੀ ਗਈ| ਅਧਿਆਪਕਾਂ ਵੱਲੋਂ ਕਾਂ ਦਾ ਰੋਲ ਅਦਾ ਕੀਤਾ ਗਿਆ ਅਤੇ ਘੜਾ, ਕੰਕਰ ਕੋਲ ਰੱਖ ਕੇ ਪੂਰਾ ਪ੍ਰੈਕਟੀਕਲ ਵਰਕ ਕਰਕੇ ਬੱਚਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ|

ਇਸ ਦੌਰਾਨ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਬਹੁਤ ਅਨੰਦ ਮਾਣਦੇ ਹੋਏ ਇਸ ਸੈਸ਼ਨ ਨੂੰ ਸਿਖਿਅਕ ਬਣਾਇਆ | ਇਹਨਾਂ ਹੀ ਨਹੀਂ ਸਗੋਂ ਅਧਿਆਪਕਾਂ ਨੇ ਇਸ ਕਹਾਣੀ ਨਾਲ ਸਬੰਧਿਤ ਚਾਰਟ ਅਤੇ ਕਾਂ ਦੇ ਪੋਸਟਰ ਵੀ ਬਣਾਏ, ਜੋ ਕਿ ਦੇਖਣ ਵਿੱਚ ਬਹੁਤ ਰੌਚਕ ਲੱਗ ਰਹੇ ਸਨ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਅਧਿਆਪਕਾਂ ਨੇ ਪੂਰੀ ਕਹਾਣੀ ਨੂੰ ਲੜੀ ਵਾਰ ਬੱਚਿਆਂ ਸਾਹਮਣੇ ਪੇਸ਼ ਕੀਤਾ | ਇਸ ਸੈਸ਼ਨ ਦੇ ਅੰਤ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਜਵਾਬ ਦਿੱਤੇ ਇਸ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਬੱਚਿਆਂ ਨੇ ਬੜੀ ਦਿਲਚਸਪੀ ਨਾਲ ਕਹਾਣੀ ਸੁਣੀ ਹੈ ਅਤੇ ਸਮਝੀ ਹੈ | ਹੋਲੀ ਹਾਰਟ ਸਕੂਲ ਮੋਗਾ ਵਿਚ ਹਮੇਸ਼ਾ ਅਧਿਆਪਕਾਂ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਕਿ ਜਿੱਥੇ ਬੱਚਿਆਂ ਨੂੰ ਅਨੰਦ ਮਾਨਣ ਦੇ ਨਾਲ-ਨਾਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ|

 

286 Comments

Leave a Reply

Your email address will not be published. Required fields are marked *

Call Us