ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀ ਕਾਬੂ
ਜਲੰਧਰ/ਰਾਹੁਲ ਅਗਰਵਾਲ: ਮਿਤੀ 30.06.2023 ਨੂੰ ਏ.ਐਸ.ਆਈ ਜਸਵਿੰਦਰ ਸਿੰਘ 798 ਜੋ ਵਾਈ ਪੁਆਇੰਟ ਭਗਤ ਸਿੰਘ ਕਲੋਨੀ ਜਲੰਧਰ ਮੋਜੂਦ ਸੀ, ਪਾਸ ਮੁੱਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਨਰਿੰਦਰ ਸਿੰਘ ਉਰਫ ਨਿਸ਼ੂ ਪੁੱਤਰ ਬਲਵੀਰ ਸਿੰਘ ਵਾਸੀ ਅਸ਼ੋਕ ਵਿਹਾਰ ਜਲੰਧਰ ਅਤੇ ਵਿਸ਼ਾਲ ਕੁਮਾਰ ਉਰਫ ਵਿਸ਼ੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚੱਕ ਜਿੰਦਾ ਜਲੰਧਰ ਜੋ ਮੋਟਰਸਾਈਕਲ ਚੋਰੀ ਕਰਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਮੋਬਾਇਲ ਫੋਨ ਖੋਹ ਕਰਨ ਦੇ ਆਦੀ ਹਨ। ਜੋ ਇਹ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਪਰ ਜਾਅਲੀ ਨੰਬਰ ਪੀ.ਬੀ-08-ਸੀ.ਟੀ-4384 ਲਗਾ ਕੇ ਖੋਹ ਕੀਤੇ ਮੋਬਾਇਲ ਫੋਨ ਵੇਚਣ ਲਈ ਜਿੰਦਾ ਪਿੰਡ ਤੋਂ ਵੇਰਕਾ ਮਿਲਕ ਪਲਾਟ ਵੱਲ ਆ ਰਹੇ ਹਨ ਜੇਕਰ ਹੁਣੇ ਵੇਰਕਾ ਮਿਲਕ ਪਲਾਟ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।
ਜਿਸ ਤੇ ਮੁੱਕਦਮਾ ਨੰਬਰ 70 ਮਿਤੀ 30.06.2023 ਜੁਰਮ 379,379ਬੀ,34 ਭ:ਦ ਥਾਣਾ ਡਵੀਜਨ ਨੰਬਰ 1 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਰਾਨੇ ਨਾਕਾਬੰਦੀ ਨਰਿੰਦਰ ਸਿੰਘ ਉਰਫ ਨਿਸ਼ੂ ਪੁੱਤਰ ਬਲਵੀਰ ਸਿੰਘ ਵਾਸੀ ਅਸ਼ੋਕ ਵਿਹਾਰ ਜਲੰਧਰ ਅਤੇ ਵਿਸ਼ਾਲ ਕ...