ਹੋਲੀ ਹਾਰਟ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ‘ਡਾਕ ਘਰ’ ਦਾ ਦੌਰਾ
ਮੋਗਾ (ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਸਿਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਅੱਜ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਡਾਕ ਘਰ ਲਿਜਾਇਆ ਗਿਆ| ਸੱਚਮੁੱਚ ਇਹ ਬੱਚਿਆਂ ਲਈ ਇੱਕ ਵੱਖਰੇ ਤਰੀਕੇ ਦਾ ਤਜ਼ਰਬਾ ਰਿਹਾ| ਉਹਨਾਂ ਨੇ ਇਸ ਤੋਂ ਬਹੁਤ ਕੁਝ ਸਿੱਖਿਆ| ਡਾਕ ਘਰ ਪਹੁੰਚਣ ਤੋਂ ਬਾਅਦ ਉਥੋਂ ਦੇ ਇਕ ਅਧਿਕਾਰੀ ਨੇ ਬੱਚਿਆਂ ਨੂੰ ਡਾਕ ਘਰ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਇਸ ਦੀ ਸ਼ੁਰੂਆਤ 1 ਅਕਤੂਬਰ 1854 ਵਿੱਚ ਭਾਰਤ ਵਿੱਚ ਹੋਈ ਅਤੇ ਮਹੱਤਤਾ ਮਿਲੀ|
ਉਨ੍ਹਾਂ ਨੇ ਦੱਸਿਆ ਕਿ ਡਾਕ ਘਰ ਇਕ ਸਰਕਾਰੀ ਦਫ਼ਤਰ ਹੈ| ਇੱਥੋਂ ਹੀ ਚਿੱਠੀਆਂ,ਪਾਰਸਲ ਅਤੇ ਹੋਰ ਸਮਾਨ ਇਕ ਥਾਂ ਤੋਂ ਦੂਜੀ ਥਾਂ ਤੱਕ ਭੇਜੇ ਜਾਂਦੇ ਹਨ| ਡਾਕ ਘਰ ਤੋਂ ਹੀ ਅਸੀਂ ਪੋਸਟ ਕਾਰਡ ਅਤੇ ਅੰਤਰਰਾਸ਼ਟਰੀ ਚਿੱਠੀਆਂ ਅਤੇ ਪਾਰਸਲ ਖ਼ਰੀਦਦੇ ਹਾਂ| ਇਸ ਤੋਂ ਅਸੀਂ ਟਿਕਟਾਂ ਵੀ ਖਰੀਦ ਸਕਦੇ ਹਾਂ| ਡਾਕ ਘਰ ਤੋਂ ਅਸੀਂ ਮਨੀ ਆਰਡਰ ਦੁਆਰਾ ਰੁਪਏ ਵੀ ਭੇਜ ਸਕਦੇ ਹਾਂ| ਡਾਕ ਘਰ ਦੀ ਸਹਾਇਤਾ ਨਾਲ ਅਸੀਂ ਆਪਣੇ ਜ਼ਰੂਰੀ ਦਸਤਾਵੇਜ਼ ਨ...