ਮੋਗਾ (ਪਰਵੀਨ ਗੋਇਲ): ਮੋਗਾ ਜ਼ਿਲੇ ਦੀ ਪ੍ਰਸਿਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸ੍ਰੀ ਸੁਭਾਸ਼ ਪਤਲਾ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਅੱਜ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਡਾਕ ਘਰ ਲਿਜਾਇਆ ਗਿਆ| ਸੱਚਮੁੱਚ ਇਹ ਬੱਚਿਆਂ ਲਈ ਇੱਕ ਵੱਖਰੇ ਤਰੀਕੇ ਦਾ ਤਜ਼ਰਬਾ ਰਿਹਾ| ਉਹਨਾਂ ਨੇ ਇਸ ਤੋਂ ਬਹੁਤ ਕੁਝ ਸਿੱਖਿਆ| ਡਾਕ ਘਰ ਪਹੁੰਚਣ ਤੋਂ ਬਾਅਦ ਉਥੋਂ ਦੇ ਇਕ ਅਧਿਕਾਰੀ ਨੇ ਬੱਚਿਆਂ ਨੂੰ ਡਾਕ ਘਰ ਦਾ ਮਹੱਤਵ ਦੱਸਿਆ ਅਤੇ ਕਿਹਾ ਕਿ ਇਸ ਦੀ ਸ਼ੁਰੂਆਤ 1 ਅਕਤੂਬਰ 1854 ਵਿੱਚ ਭਾਰਤ ਵਿੱਚ ਹੋਈ ਅਤੇ ਮਹੱਤਤਾ ਮਿਲੀ|
ਉਨ੍ਹਾਂ ਨੇ ਦੱਸਿਆ ਕਿ ਡਾਕ ਘਰ ਇਕ ਸਰਕਾਰੀ ਦਫ਼ਤਰ ਹੈ| ਇੱਥੋਂ ਹੀ ਚਿੱਠੀਆਂ,ਪਾਰਸਲ ਅਤੇ ਹੋਰ ਸਮਾਨ ਇਕ ਥਾਂ ਤੋਂ ਦੂਜੀ ਥਾਂ ਤੱਕ ਭੇਜੇ ਜਾਂਦੇ ਹਨ| ਡਾਕ ਘਰ ਤੋਂ ਹੀ ਅਸੀਂ ਪੋਸਟ ਕਾਰਡ ਅਤੇ ਅੰਤਰਰਾਸ਼ਟਰੀ ਚਿੱਠੀਆਂ ਅਤੇ ਪਾਰਸਲ ਖ਼ਰੀਦਦੇ ਹਾਂ| ਇਸ ਤੋਂ ਅਸੀਂ ਟਿਕਟਾਂ ਵੀ ਖਰੀਦ ਸਕਦੇ ਹਾਂ| ਡਾਕ ਘਰ ਤੋਂ ਅਸੀਂ ਮਨੀ ਆਰਡਰ ਦੁਆਰਾ ਰੁਪਏ ਵੀ ਭੇਜ ਸਕਦੇ ਹਾਂ| ਡਾਕ ਘਰ ਦੀ ਸਹਾਇਤਾ ਨਾਲ ਅਸੀਂ ਆਪਣੇ ਜ਼ਰੂਰੀ ਦਸਤਾਵੇਜ਼ ਨੂੰ ਕਿਤੇ ਵੀ ਭੇਜ ਸਕਦੇ ਹਾਂ ਅਤੇ ਘਰ ਬੈਠੇ ਬਹੁਤ ਅਸਾਨੀ ਨਾਲ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ|
ਇਸ ਦੀ ਸਹਾਇਤਾ ਨਾਲ ਹੀ ਸਾਨੂੰ ਸਰਕਾਰੀ ਯੋਜਨਾਵਾਂ ਨਾਲ ਜੁੜੇ ਲਾਭ ਪ੍ਰਾਪਤ ਹੁੰਦੇ ਹਨ| ਡਾਕਘਰ ਸਾਡੇ ਸਮੇਂ ਅਤੇ ਪੈਸੇ ਦੀ ਬੱਚਤ ਕਰਕੇ ਸਾਰੀਆਂ ਜ਼ਰੂਰੀ ਚੀਜ਼ਾਂ ਸਾਡੇ ਤੱਕ ਪਹੁੰਚਾਉਂਦਾ ਹੈ ਇੰਨਾ ਹੀ ਨਹੀਂ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਹੋਰ ਵੀ ਬਹੁਤ ਕੁੱਝ ਦੱਸਿਆ ਗਿਆ| ਉਨ੍ਹਾਂ ਨੇ ਡਾਕੀਏ ਦੀ ਮਹੱਤਤਾ ਬਾਰੇ ਵੀ ਦੱਸਿਆ ਕਿ ਇਸ ਦੁਆਰਾ ਚਿਠੀਆਂ, ਜ਼ਰੂਰੀ ਦਸਤਾਵੇਜ਼ ਅਤੇ ਪਾਰਸਲ ਸਾਡੇ ਘਰਾਂ ਤੱਕ ਪਹੁੰਚਾਏ ਜਾਂਦੇ ਹਨ| ਬਾਅਦ ਵਿਚ ਉਨ੍ਹਾਂ ਨੇ ਡਾਕੀਏ ਦੀ ਪੁਸ਼ਾਕ ਵਿੱਚ ਖੜੇ ਇਕ ਅਧਿਕਾਰੀ ਨੂੰ ਬੱਚਿਆਂ ਦੇ ਰੂਬਰੂ ਕੀਤਾ|
ਬੱਚੇ ਇਹ ਦੇਖ ਕੇ ਬਹੁਤ ਖੁਸ਼ ਹੋਏ| ਇਸ ਸਮੇਂ ਉਨ੍ਹਾਂ ਵਿੱਚ ਹੋਰ ਵੀ ਬਹੁਤ ਕੁਝ ਸਿੱਖਣ ਦੀ ਉਤਸੁਕਤਾ ਸਾਫ ਸਾਫ ਝਲਕ ਰਹੀ ਸੀ| ਬੱਚੇ ਪਾਰਸਲ ਕਾਊਂਟਰ ਉਤੇ ਗਏ ਅਤੇ ਉਨ੍ਹਾਂ ਨੇ ਉਥੋਂ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਜਦੋਂ ਅਸੀਂ ਕੋਈ ਵੀ ਪਾਰਸਲ ਕਿਸੇ ਦੂਜੇ ਸਥਾਨ ਤੇ ਭੇਜਣਾ ਹੋਵੇ ਤੇ ਉਸ ਪਾਰਸਲ ਦੀ ਕੀਮਤ ਉਸਦੇ ਭਾਰ ਅਤੇ ਸਥਾਨ ਦੀ ਦੂਰੀ ਅਨੁਸਾਰ ਤੈਅ ਕੀਤੀ ਜਾਂਦੀ ਹੈ| ਡਾਕਘਰ ਵੱਲੋਂ ਉਸ ਉਤੇ ਇਕ ਸਪੈਸ਼ਲ ਤਰ੍ਹਾਂ ਦੀ ਬਣੀ ਭਾਰਤ ਦੀ ਡਾਕ ਟਿਕਟ ਲਗਾਈ ਜਾਂਦੀ ਹੈ ਅੰਤ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਪੋਸਟ ਕਾਰਡ ਲੈਟਰ ਬੋਕਸ ਵਿੱਚ ਪਾਏ ਗਏ|
ਇਸ ਤੋਂ ਵੀ ਬੱਚਿਆਂ ਨੇ ਬਹੁਤ ਕੁਝ ਸਿੱਖਿਆ,ਉਹਨਾਂ ਨੂੰ ਪਤਾ ਲੱਗਾ ਕਿ ਪੋਸਟਕਾਰਡ ਭੇਜਣ ਲਈ ਉਸ ਸਥਾਨ ਦਾ ਪੂਰਾ ਪਤਾ ਅਤੇ ਮੋਬਾਇਲ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਪੋਸਟਕਾਰਡ ਨੂੰ ਸਹੀ ਸਥਾਨ ਤੇ ਪਹੁੰਚਾਇਆ ਜਾ ਸਕੇ| ਬੱਚਿਆਂ ਨੇ ਇਸ ਤੋਂ ਬਹੁਤ ਕੁਝ ਸਿੱਖਿਆ ਉਹ ਬਹੁਤ ਖੁਸ਼ ਸਨ ਉਨ੍ਹਾਂ ਨੇ ਕਤਾਰ ਵਿੱਚ ਲੱਗ ਕੇ ਪੂਰੇ ਪੋਸਟ ਆਫਿਸ ਦਾ ਦੌਰਾ ਕੀਤਾ ਅਤੇ ਆਪਣੀ ਜਾਣਕਾਰੀ ਵਧਾਈ|
Your point of view caught my eye and was very interesting. Thanks. I have a question for you.